ਮੁੱਲ ਮਿਹਨਤਾ ਦੇ ਦਸੀ ਕਦੋ ਮਿਲਣੇ
ਕਦੋਂ ਨਿਕਲਾਂਗੇ ਕਰਜੇ ਵਿਆਜ਼ ਤੋਂ
ਮੁੱਲ ਮਿਹਨਤਾ ਦੇ ਦਸੀ ਕਦੋ ਮਿਲਣੇ
ਕਦੋਂ ਨਿਕਲਾਂਗੇ ਕਰਜੇ ਵਿਆਜ਼ ਤੋਂ
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ
ਜਾਨ ਖਾਦਾਂ ਤੇ ਦਵਾਈਆਂ ਨਾ ਖਰੀਦੀਆਂ
ਹੁੰਦੇ ਪਏ ਨਾ society ਦੇ ਹਿਸਾਬ ਨੇ,
ਲਈਆਂ ਠੇਕੇ ਤੇ ਜਮੀਨਾ ਛਡ ਦਿੱਤੀਆਂ
ਹੁੰਦੇ ਆੜਤਾਂ ਦੇ ਪੂਰੇ ਨਾ ਵਿਆਜ਼ ਨੇ
ਪਯੀ ਵੇਚਣੀ ਟਰਾਲੀ ਅਧੇ ਮੂਲ ਚ
ਪੈਸੇ ਘਟ ਗਏ ਨੇ ਫੇਰ ਵੀ ਹਿਸਾਬ ਤੋਂ,
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ
ਕਦੇ ਮੋਟਰ-ਆਂ ਦੇ ਪੰਗੇ ਕਦੇ ਪਾਣੀ ਦੇ
ਕਦੇ ਬਿਜਲੀ ਉਡੀਕਦੇ ਹੀ ਰਈਦਾ
ਪਿਹਲਾ ਖੇਤਾਂ ਵਿਚ ਰਈਏ ਨਿਤ ਰੁਲਦੇ
ਫੇਰ ਮੰਡੀਆਂ ਚ ਰਾਤ ਦਿਨ ਬਯੀਦਾ
ਸਾਡੇ ਫਸਲਾ ਤੋਂ ਪੈਸੇ ਪੁਰੇ ਹੋਣ ਨਾ
ਸਿਆਸੀ ਕਰਗੇ ਕਮਾਯੀ ਨੇ ਸ਼ਰਾਬ ਤੋਂ
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ
ਡੱਲ ਵਾਲਿਆ ਓਏ ਖੇਤੀ ਚੋ ਕਿ ਖੱਟੇਯਾ
ਚਾਅ ਰਿਹ ਗਏ ਹਰਭਜਨ ਅਧੂਰੇ ਨੇ
ਬਚੇ ਚੰਗੇਯਾ School ਆਂ ਚ ਪਡੌਨ ਦੇ
ਹੋਣੇ ਸੁਪਨੇ ਵੀ ਲਗਦਾ ਨਾ ਪੁਰੇ ਨੇ
ਦਿਲ ਕਰੇ ਹੁਣ Harry ਕਿੱਲੇ ਵੇਚ ਕੇ
Canada ਉਤਰੀਏ ਜਾ ਵਈ ਜਹਾਜ ਤੋਂ
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ
ਗੱਲ ਕੰਨ ਲਾਕੇ ਸੁਣੀ ਸਰਕਾਰੇ ਨੀ
ਨੀ ਮੈਂ ਜ਼ੀਮੀਦਾਰ ਬੋਲਦਾ ਪੰਜਾਬ ਤੋਂ