ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਕਈਆਂ ਨੂੰ ਦਿੱਤੀਆਂ 2 2 ਗੱਡੀਆਂ
ਕੋਈ ਸਾਇਕਲ ਤੋਂ ਵੀ ਤੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਕਈਆਂ ਨੂੰ ਦਿੱਤੀਆਂ 2 2 ਗੱਡੀਆਂ
ਕੋਈ ਸਾਇਕਲ ਤੋਂ ਵੀ ਤੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਕੋਈ ਕਿਹੰਦਾ ਖਾਲਿਸਤਾਨ ਬਣਾ ਦੇ
ਕੋਈ ਆਖੇ ਹਿੰਦੁਸਤਾਨ ਦਵਾ ਦੇ
ਮੈਂ ਲਹੂ ਕਿਸੇ ਦਾ ਨਾ ਡੁੱਲਾਂ ਦੇਵਾਂ
ਮੈਨੂੰ ਓ ਇਨਸਾਨ ਬਣਾ ਦੇ
ਤੇਰੇ ਨਾ ਤੇ ਪੇ ਗਈਆਂ ਵੰਡੀਆਂ
ਤੂੰ ਬੈਠਾ ਕੀਤੇ ਤਮਾਸ਼ਾ ਵੇਖੇ
ਤੂੰ ਕੁਝ ਨਈ ਜੇ ਕਰਨ ਜੋਗਾ
ਮੈਨੂੰ ਦੋ ਦਿਨ ਲਈ ਭਗਵਾਨ ਬਣਾ ਦੇ
ਰੰਗੀ ਗਈ ਜਦ ਧਰਤ ਲਹੂ ਨਾਲ
ਰੰਗੀ ਗਈ ਜਦ ਧਰਤ ਲਹੂ
ਤੇਰੇ ਕਾਲਜੇ ਪੇ ਜੌ ਠੰਡ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਕੋਈ ਕਿਹੰਦਾ ਇਸਲਾਮ ਨੂੰ ਮੰਨੋ
ਕੋਈ ਆਖਦਾ ਰਾਮ ਨੂੰ ਮੰਨੋ
ਬੋਲੀਆਂ ਨੂੰ ਆਪੇ ਦਸ ਜਾ
ਰੱਬ ਇਕ ਹੈ ਓਹਦੇ ਨਾਮ ਨੂੰ ਮੰਨੋ
ਤੇਰੀਆਂ ਇੱਥੇ ਥੋੜਾਂ ਬੜੀਆਂ
ਤੇਰੀਆਂ ਇੱਥੇ ਲੋੜਾਂ ਬੜੀਆਂ
ਰੌਲੇ ਆਪੇ ਖਤਮ ਤੂੰ ਕਰ ਜਾ
ਅੱਲ੍ਹਾ ਨੂੰ ਮੰਨੋ ਜਾਂ ਰਾਮ ਨੂੰ ਮੰਨੋ
ਸੌ ਸੌ ਕੋਹ ਜਾਕੇ ਦੀਵਾ ਬਾਲਾਂ
ਸੌ ਸੌ ਕੋਹ ਜਾਕੇ ਦੀਵਾ ਬਾਲਾਂ
ਜੇ ਹੁਣ ਲਗ ਗਈ ਕੀਤੇ ਜੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਲੋਕੀ ਤੈਨੂੰ ਰਾਖਾ ਸਮਝਣ
ਤੇਰੇ ਆਪਣੇ ਘਰ ਵਿਚ ਚੋਰੀਆਂ ਨੇ
ਤੂੰ ਸਾਡੀ ਰਾਖੀ ਕੀ ਕਰਨੀ
ਲੋਕਾਂ ਤੇਰੀਆਂ ਗੋਲਕਾਂ ਤੋੜੀਆਂ ਨੇ
ਜਿਨਾ ਨੇ ਤੇਰੇ ਅੰਗ ਪਾੜਤੇ
ਤੂੰ ਦਿੱਤੀਆਂ ਕ੍ਯੋਂ ਸਜ਼ਾਵਾਂ ਨਾ
ਮਾਫ ਕਰੀ ਮੇਰੇ ਮਾਲਕਾ
ਮੇਰੀਆਂ ਗੱਲਾਂ ਥੋੜੀਆਂ ਕੌਡੀਆਂ ਨੇ
ਜੇ ਬੰਦਾ ਰਿਹਾ ਨਾ ਬੰਦਾ ਹੁਣ
ਜੇ ਬੰਦਾ ਰਿਹਾ ਨਾ ਬੰਦਾ
ਤੇਰੇ ਵੀ ਰੱਬ ਵਾਲੇ ਨਾ ਢੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਜਿਦਾਂ Preet ਨੂੰ ਦਿੱਤੀਆਂ ਮੰਜਿਲਾਂ
ਹਰ ਇਕ ਨੂੰ ਤੂੰ ਮੰਜ਼ਿਲ ਪੁਚਾ ਦੇ
ਮਾਵਾਂ ਦੇ ਪੁੱਤ ਭਟਕੇ ਜਿਹੜੇ
ਓਹਨਾ ਨੂੰ ਤੂੰ ਰਾਹੇ ਪਾ ਦੇ
ਥਾਂ ਥਾਂ ਜਿਹੜੇ ਵੇਚਣ ਜ਼ਿਹੜਾਨ
ਓਹਨਾ ਦੇ ਬੇਡ਼ੇ ਗਰਕ ਕਰਦੇ
ਤੁਰ ਗਏ ਗਬਰੂ ਮੁਡ਼ਣੇ ਨਈ
ਜਿਹੜੇ ਬਚ ਗਏ ਓਹਨਾ ਨੂੰ ਉਮਰਾਂ ਲਾ ਦੇ
ਇਕ ਇਕ ਕਰ ਜੇ ਸਾਰੇ ਤੁਰ ਗਏ
ਇਕ ਇਕ ਕਰ ਜੇ ਸਾਰੇ ਤੁਰ ਗਏ
ਤੇਰਾ ਕੌਣ ਕਰੂ ਸਾਥ ਸੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ
ਕਈਆਂ ਨੂੰ ਦਿੱਤੀਆਂ 2 2 ਗੱਡੀਆਂ
ਕੋਈ ਸਾਇਕਲ ਤੋਂ ਵੀ ਤੰਗ
ਵਾ ਰੰਗੀਆਂ ਤੇਰੇ ਰੰਗ
ਵਾ ਰੰਗੀਆਂ ਤੇਰੇ ਰੰਗ