ਅੱਧੀ ਰਾਤ ਨੂੰ ਖੜ ਖੜ ਹੋਵੇ ਕਿਸ ਕੁੰਡਾ ਖੜਕਾਇਆ

ਓ ਬਾਪ ਤੇਰੇ ਦਾ ਸਕਾ ਜਵਾਈ ਸੱਸ ਤੇਰੀ ਦਾ ਜਾਇਆ
ਓ ਕੁੰਡਾ ਖੋਲ ਬਸੰਤੜੀਏ
ਕੁੰਡਾ ਖੋਲ ਬਸੰਤੜੀਏ ਨੀ ਤੇਰਾ ਢੋਲ ਸ਼ਰਾਬੀ ਆਇਆ
ਵੇ ਜਾ ਮੈਂ ਨੀ ਖੋਲ੍ਹਣਾ ਵੇ ਕਿਉਂ ਤੂੰ ਦਾਰੂ ਨੂੰ ਹੱਥ ਲਾਇਆ

ਚਲ ਜਾ ਮੈਂ ਨੀ ਖੋਲਣਾ ਵੇ ਕਿਉਂ ਤੂੰ ਦਾਰੂ ਨੂੰ ਮੂੰਹ ਲਾਇਆ
ਜਿਸ ਦਿਨ ਦੇ ਸਰਪੰਚ ਬਣੇ ਹਾਂ ਸਾਡੀ ਟੌਹਰ ਹੈ ਪੂਰੀ
Dc SSP MLA ਤੱਕ ਪੂਰੀ ਹੈ ਮਸ਼ਹੂਰੀ
Dc SSP MLA ਤੱਕ ਪੂਰੀ ਹੈ ਮਸ਼ਹੂਰੀ
ਬੈਠਾ ਰਹੇ ਪਟਵਾਰੀ ਸਾਡੇ ਬੂਹੇ ਬਿਨਾਂ ਬੁਲਾਇਆ
ਓ ਕੁੰਡਾ ਖੋਲ ਬਸੰਤੜੀਏ
ਕੁੰਡਾ ਖੋਲ ਬਸੰਤੜੀਏ ਨੀ ਤੇਰਾ ਢੋਲ ਸ਼ਰਾਬੀ ਆਇਆ
ਵੇ ਜਾ ਮੈਂ ਨੀ ਖੋਲ੍ਹਣਾ ਵੇ ਕਿਉਂ ਤੂੰ ਦਾਰੂ ਨੂੰ ਹੱਥ ਲਾਇਆ
ਕੁੰਡਾ ਖੋਲ ਬਸੰਤੜੀਏ ਨੀ ਤੇਰਾ ਢੋਲ ਸ਼ਰਾਬੀ ਆਇਆ
ਘਰੇ ਪੀਵੇ ਤਾਂ ਗੋਰਿਆਂ ਹੱਥਾਂ ਨਾਲ ਦੇਵਾ ਪੈਗ ਬਣਾਕੇ
ਜਿੱਥੇ ਵੀ ਜੀ ਕਰਦਾ ਤੇਰਾ ਬਹਿਜੇ ਮਹਿਫ਼ਿਲਾਂ ਲਾ ਕੇ

ਅੱਜ ਮੋਟਰ ਤੇ ਮਿੱਤਰਾ ਨੇ ਮੈਨੂੰ ਪੂਰਾ ਹਾੜਾ ਪਾਇਆ
ਵੇ ਜਾ ਮੈਂ ਨੀ ਖੋਲਣਾ ਵੇ
ਵੇ ਜਾ ਮੈਂ ਨੀ ਖੋਲਣਾ ਵੇ ਕਿਉਂ ਤੂੰ ਹਟਦਾ ਨਹੀਂ ਹਟਾਇਆ
ਕੁੰਡਾ ਖੋਲ ਬਸੰਤੜੀਏ ਨੀ ਤੇਰਾ ਢੋਲ ਸ਼ਰਾਬੀ ਆਇਆ
ਵੇ ਜਾ ਮੈਂ ਨੀ ਖੋਲਣਾ ਵੇ ਕਿਉਂ ਤੂੰ ਦਾਰੂ ਪੀ ਕੇ ਆਇਆ
ਜੱਟ ਵਿਗੜੇ ਨੂੰ ਦੱਸਦੇ ਅੜੀਏ ਫਿਰ ਕਿਹੜਾ ਸਮਝਾਏ
ਠਾਣੇ ਕਚਹਿਰੀ ਦਾਰੂ ਮੁਰਗੇ ਜੱਟਾਂ ਹਿੱਸੇ ਆਏ
ਠਾਣੇ ਕਚਹਿਰੀ ਦਾਰੂ ਮੁਰਗੇ ਜੱਟਾਂ ਹਿੱਸੇ ਆਏ
ਜੱਟ ਵਰਗਾ ਨਾ ਹਿੰਮਤੀ ਬੰਦਾ ਰੱਬ ਨੇ ਹੋਰ ਬਣਾਇਆ
ਓ ਕੁੰਡਾ ਖੋਲ ਬਸੰਤੜੀਏ
ਕੁੰਡਾ ਖੋਲ ਬਸੰਤੜੀਏ ਨੀ ਤੇਰਾ ਢੋਲ ਸ਼ਰਾਬੀ ਆਇਆ
ਵੇ ਜਾ ਮੈਂ ਨੀ ਖੋਲ੍ਹਣਾ ਵੇ ਕਿਉਂ ਤੂੰ ਹਟਦਾ ਨੀ ਹਟਾਇਆ
ਕੁੰਡਾ ਖੋਲ ਬਸੰਤੜੀਏ ਨੀ ਤੇਰਾ ਢੋਲ ਸ਼ਰਾਬੀ ਆਇਆ
Gentelman ਤੂੰ ਬਣਕੇ ਜਾਨਾ ਐ ਘਰ ਤੋਂ ਸੁਬਹ ਸਵੇਰੇ
ਮਾਂ ਦਿਆਂ ਪੁੱਤਾਂ ਡਿੱਗਦਾ ਢਹਿਦਾ ਆਉਨਾ ਐ ਮੂਹਰੇ ਨੇਹਰੇ

ਆਲਮ ਵਾਲੇ ਵਾਲਾ ਤੇਰਾ ਰੂਪ ਵੇਖ ਨਸ਼ਆਇਆ
ਹੁਣ ਮੈਨੂੰ ਲੱਗਦਾ ਐ ਵੇ
ਹੁਣ ਮੈਨੂੰ ਲੱਗਦਾ ਐ ਵੇ ਤੂੰ ਸਹੀ ਲੈਣ ਤੇ ਆਇਆ