Jatt De Khilaaf

Beat Inspector in the house baby (house baby)

ਤੇਰੀ ਓਹ ਬਰਾਬਰੀ ਆ ਚਾਹੁੰਦੇ ਕਰਨਾ
ਸਿਲੇਬਸ ਔਖਾ ਏ ਜ਼ਿੰਦਗੀ ਦਾ ਪੜਨਾ
ਹੋ ਪਿੰਡਾਂ ਵਾਲੀ ਹੱਦ ਜੀਹਨੇ ਟੱਪੀ ਨਾ ਕਦੇ
ਨੀ ਓਹੀ ਸਾਲੇ ਚਾਹੁੰਦੇ ਮੇਰੇ ਮੂਹਰੇ ਖੜਨਾ
ਹਾਲੇ ਇਕ ਹੀ Step ਅੱਗੇ ਵਧਿਆ ਏ ਜੱਟ
ਹੋ ਜਰੀ ਜਾਂਦੀ ਨੀ ਤਰੱਕੀ ਇਹ ਤਾਂ ਸਾਫ ਹੋ ਗਿਆ
ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ
ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ
ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ
ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ
ਨੀ ਬਿਲੋ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ

ਵੇ ਸੁਣਿਆ ਸੀ ਰੌਲਾ ਸਰਪੰਚੀ ਟਾਇਮ ਦਾ
ਲਾਣਾ ਪੀੜੀਆ ਤੋਂ ਕਰਦਾ ਇਲਾਜ ਵਹਿਮ ਦਾ
ਕਹਿੰਦੇ ਆਮ ਨਹੀਓ ਬੰਦੇ ਜੇਹੜੇ ਨਾਲ ਤੇਰੇ ਆਂ
ਜਿੱਥੇ ਹੱਥ ਨਹੀਓ ਪੈਂਦਾ ਦਸ ਕੰਮ ਕੇਹੜੇ ਆ
ਵੇ ਤੇਰਾ Level ਏ high ਤੇਰੇ ਕੰਮ ਵੱਡੇ ਆ
ਪਿਆਰਾ ਦਿਲ ਚੋ ਤੇ ਵੈਰ ਮਨ ਚੋ ਨਾ ਕੱਢੇ ਆ
ਦੇਖੀ ਲਗਜ਼ਰੀ ਕਾਰਾਂ ਵਾਂਗੂੰ ਲਾਟ ਮਾਰਦੇ
ਹੋ ਕੀਤੀ ਮਿਹਨਤ ਤੇ ਬਾਬੇ ਮੂਹਰੇ ਹੱਥ ਅੱਡੇ ਆ
ਜਿਹੜੇ ਛੱਡ ਗਏ ਸੀ ਤੈਨੂੰ ਮਾੜਾ ਟਾਇਮ ਵੇਖ ਕੇ
ਛਡ ਗਏ ਸੀ ਤੈਨੂੰ ਮਾੜਾ ਟਾਇਮ ਵੇਖ ਕੇ
ਓਹ ਹੁਣ ਓਹਨਾ ਲਈ ਤਾਂ ਜੱਟ ਕੁੜੇ ਖਾਬ ਹੋ ਗਿਆ
ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ
ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ
ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ
ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ
ਨੀ ਬਿੱਲੋ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ

ਵੇ ਸੇਖੋਂ ਸੇਖੋਂ ਜੱਟਾ ਤੂੰ ਕਰਾਈ ਪਈ ਐ
ਨੀ ਉੱਠੀ ਕਲ ਦੀ ਲਗੌੜ ਖੁੰਜੇ ਲਾਈ ਪਈ ਏ
ਜੇਹੜੇ ਰਹਿੰਦੇ ਨਾਲ ਓਹੀ ਲੱਤਾਂ ਖਿੱਚ ਦੇ
ਹੋ ਪਿੱਛੋਂ ਰੋਸੋ ਦੀ ਜੁੱਤੀ ਤੇ ਤਾਈਓ ਟੰਗੇ ਦਿਸ ਦੇ
ਇਹ ਦੁਨੀਆ ਏ ਟੇਡੀ ਕਿਸੇ ਸਮਝ ਨਾ ਆਈ
ਜੀਹਦੀ ਧੌਣ ਉਤੇ ਗੋਡਾ ਓਹੀ ਕਰੇ ਬਾਈ ਬਾਈ
ਵੇ ਰਾਤੀਂ ਪਿੰਡ ਤੇਡਵਾਲ fire ਹੋਏ ਸੀ
ਹੋ ਚੜੀ ਜੱਟਾ ਨੂੰ ਜਵਾਨੀ ਕੁੜੇ ਹੋਣੀ ਘੁੱਟ ਲਾਈ
ਵੇ ਤੂੰ ਵੀ ਟਲਦਾ ਨੀ ਜੱਟਾ ਮੱਚਦੇ ਮਚਾਉਣਾ ਏ
ਟਲਦਾ ਨੀ ਜੱਟਾ ਮੱਚਦੇ ਮਚਾਉਣਾ ਏ
ਹੋ ਬਿੱਲੋ ਤੂੰ ਹੀ ਦੱਸ ਐਡਾ ਕਿਹੜਾ ਪਾਪ ਹੋ ਗਿਆ
ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ
ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ
ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ
ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ
ਨੀ ਬਿਲੋ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ

Beat Inspector in the house baby (house baby)
Log in or signup to leave a comment

NEXT ARTICLE