ਸੱਥ ਵਿਚ ਬਹਿਕੇ ਨਾ ਤੱਕੀਏ ਪਿੰਡ ਦੀ ਧੀ ਭੈਣ ਨੂੰ
ਰਿਸ਼ਤਿਆਂ ਤੋਂ ਲਾਬੇ ਰੱਖੀਏ ਮਾਇਆ ਜਿਹੀ ਡੈਣ ਨੂੰ
ਰਿਸ਼ਤਿਆਂ ਤੋਂ ਲਾਬੇ ਰੱਖੀਏ ਮਾਇਆ ਜਿਹੀ ਡੈਣ ਨੂੰ
ਯਾਰੀ ਵਿਚ ਔਖੀ ਮਿਟਦੀ ਫਿੱਕ ਕਦੇ ਪਾਈਏ ਨਾ
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ
Mix Singh in the house
ਪੈਸੇ ਪਿੱਛੇ ਜੋ ਲੱਗੀ ਯਾਰੀ ਨਹੀ ਧੇਲੇ ਦੀ
ਘਰ ਨੂੰ ਨਾ ਸਾਂਭ ਸਕਦੀ ਸ਼ੌਂਕਨ ਜੋ ਮੇਲੇ ਦੀ
ਘਰ ਨੂੰ ਨਾ ਸਾਂਭ ਸਕਦੀ ਸ਼ੌਂਕਨ ਜੋ ਮੇਲੇ ਦੀ
ਬੰਦਾ ਜੋ ਚਾਲਬਾਜ ਹੈ ਬਹੁਤਾ ਮੂੰਹ ਲਾਈਏ ਨਾ
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ
ਚੰਗਾ ਨਹੀ ਇਕੱਠਾ ਕਰਨਾ ਪੈਸਾ ਦੋ ਨੰਬਰ ਦਾ
ਮਾਪੇ ਜੇ ਘਰ ਵਿਚ ਭੁੱਖੇ ਫਾਇਦਾ ਕੀ ਲੰਗਰ ਦਾ
ਮਾਪੇ ਜੇ ਘਰ ਵਿਚ ਭੁੱਖੇ ਫਾਇਦਾ ਕੀ ਲੰਗਰ ਦਾ
ਜਿੱਥੇ ਨਾ ਇੱਜ਼ਤ ਮਿਲਦੀ ਉੱਥੇ ਫੇਰ ਜਾਈਏ ਨਾ
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ
ਭੁੱਲੀਏ ਨਾ ਇਹਸਾਨ ਕਿਸੇ ਦਾ ਜੀਹਨੂੰ ਵੀ ਵਰਤ ਲਈਏ
ਅਲਫੂਕੇ ਵਾਲਿਆਂ ਸੱਜਣ ਪਹਿਲਾਂ ਹੀ ਪਰਖ ਲਈਏ
ਅਲਫੂਕੇ ਵਾਲਿਆਂ ਸੱਜਣ ਪਹਿਲਾਂ ਹੀ ਪਰਖ ਲਈਏ
ਸੱਚੇ ਕਦੇ ਹੋਣ ਲਈ ਸਿੱਧੂਆ ਝੂਠੀ ਸੌਂਹ ਖਾਈਏ ਨਾ
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ ਆਕੜ ਵਿਚ ਆਈਏ ਨਾ,
ਚੜਦੀ ਜਦ ਗੁੱਡੀ ਅੰਬਰੀ