ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਮਾਫ ਤੂੰ ਕਰੀ ਕੀ ਹੁਣ ਕਦੇ ਗੇੜਾ ਵੀ ਨੀ ਮਾਰਿਆ
ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਮਾਫ ਤੂੰ ਕਰੀ ਕੀ ਹੁਣ ਕਦੇ ਗੇੜਾ ਵੀ ਨੀ ਮਾਰਿਆ
ਹੋ ਬੁਲਟਾ ਪਿਆਰਿਆਂ
ਮੇਰੀ ਗੱਡੀ ਮੂਹਰੇ ਤੇਰਾ ਅੱਜ ਵੀ ਪੂਰਾ ਦਾਬਾ ਐ
ਵਿਹੜੇ ਵਿਚ ਖਡ਼ਾ ਇੰਜ ਲਗਦਾ
ਕੀ ਜਿਵੇ ਖੜਾ ਮੇਰਾ ਬਾਬਾ ਏ
ਰੰਗ ਤੇਰੇ ਤੇ ਜੰਗ ਦਾ ਹੁਣ ਕੁਝ ਗੂੜਾ ਹੋ ਗਿਆ ਏ
ਬੜਕ ਤਾਂ ਤੇਰੀ ਓਹੀ ਭਾਵੇ ਹੁਣ ਬੁੜਾ ਹੋ ਗਿਆ ਏ
ਹਾਲੇ ਵੀ ਡੋਲਦਾ ਨਹੀਂ ਤੂੰ ਹੁਣ ਵੀ ਡੋਲਦਾ ਨਹੀਂ ਤੂੰ
ਸੇਹਤ ਦਿਆ ਭਾਰਿਆ
ਹੋ ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਮਾਫ ਤੂੰ ਕਰੀ ਕੀ ਹੁਣ
ਕਦੇ ਗੇੜਾ ਵੀ ਨੀ ਮਾਰਿਆ
ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਹੋ ਮੇਰੇ ਨਾਲੋ ਸਹੇਲੀ ਮੇਰੀ ਤੈਨੂੰ miss ਕਰੇ
ਹੋਰ ਨਾ ਕੁਝ ਮੰਗਦੀ ਏ ਤੇਰੇ ਗੇੜੇ ਦੀ wish ਕਰੇ
ਨਲ ਜਦੋਂ ਸੀ ਬਹਿੰਦੀ ਤੂੰ ਝਟਕੇ ਜਾਣ ਕੇ ਮਾਰਦਾ ਸੀ
ਹੋ ਸੱਚ ਪੁੱਛੇ ਓਹਦੇ ਤੋਂ ਵੱਧ ਮੈਂ ਤੈਨੂੰ ਪਿਆਰ ਦਾ ਸੀ
ਹੋ ਹੁਣ ਤੇਰੀ ਭਾਬੀ ਏ ਕੰਮ ਤੂ ਹੀ ਐ ਸਵਾਰਿਆ
ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਮਾਫ ਤੂੰ ਕਰੀ ਕੀ ਹੁਣ ਕਦੇ ਗੇੜਾ ਵੀ ਨੀ ਮਾਰਿਆ
ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਪੂਰਾ ਸੀ ਰੋਹਬ ਕਾਲਜ ਵਿੱਚ ਭਾਵੇ ਪੰਜ ਚਾਰ ਸੀ
ਮੇਰੇ ਯਾਰਾਂ ਦੇ ਬੁਲਟ ਜਦੋਂ ਤੇਰੇ ਪੱਕੇ ਯਾਰ ਸੀ
ਤੂੰ ਸੀ ਮਰਜ਼ੀ ਜਾਣਦਾ ਸੀ ਕੇ ਕੇਹੜੀ ਕੇਹੜੀ ਚੇਲੀ ਸੀ
ਇਕ ਸਕੂਟੀ ਪੱਬ ਤੇ ਇਕ ਐਕਟਿਵਾ ਓਦੋਂ ਤੇਰੀ ਸਹੇਲੀ ਸੀ
ਕੇਰਾ ਤੂੰ ਗੁੱਸਾ ਕਰ ਗਿਆ
ਕੇਰਾ ਤੂੰ ਗਰਮ ਸੀ ਹੋ ਗਿਆ
ਭੜਾਕਾ ਜਦੋਂ ਮਾਰਿਆ
ਹੋ ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਮਾਫ ਤੂੰ ਕਰੀ ਕੀ ਹੁਣ ਕਦੇ ਗੇੜਾ ਵੀ ਨੀ ਮਾਰਿਆ
ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਹਰ ਮੈਦਾਨ ਸੀ ਫਤਿਹ ਓਦੋਂ ਜਦੋਂ lucky charm ਸੀ ਤੂੰ
ਓਹਦੋਂ ਜ਼ਿੰਦਗੀ ਸੌਖੀ ਸੀ ਜਦ ਮੇਰੇ ਵਾਂਗ ਗੁੰਮਨਾਮ ਸੀ ਤੂੰ
ਪੈਸਾ ਬਹੁਤ ਕਮਾ ਲਿਆ ਓਹੋ ਫ਼ਕੀਰੀ ਚੇਤੇ ਆਉਂਦੀ ਐ
ਮੁਲਾਕਾਤ ਪਿੰਡ ਛੱਡਣ ਵਾਲੀ ਅਖੀਰੀ ਚੀਤੇ ਆਉਂਦੀ ਏ
ਪੁਰਾਣੀ ਫੋਟੋ ਵੇਖ ਕੇ ਪੁਰਾਣੀ ਫੋਟੋ ਵੇਖ ਕੇ
ਦਿਲ ਭਰ ਜਾਏ ਵੀਚਾਰਿਆ
ਹੋ ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ
ਮਾਫ ਤੂੰ ਕਰੀ ਕੀ ਹੁਣ ਕਦੇ ਗੇੜਾ ਵੀ ਨੀ ਮਾਰਿਆ
ਬੁਲਟਾ ਪਿਆਰਿਆਂ ਤੂੰ ਕਿੰਨਾ ਟਾਇਮ ਸਾਰਿਆ