ਉਹ ਤੂੰ ਮੁੰਡਿਆਂ ਵਿਚ ਬੈਠੇ ਨੇ
ਮੇਰਾ ਦਿਲੋਂ ਭੁਲਾਇਆ ਚੇਤਾ
ਗੋਲ ਮੋਲ ਜੇਹਾ ਗੱਬਰੂ ਵੇਖ ਕੇ
ਤੇਰਾ ਪਵੇ ਭੂਲੇਖਾ
ਤੂੰ ਕੁੜੀ ਦਾ Phone ਨੀਂ ਚੱਕਦਾ
ਕਿਥੋਂ ਦਵੇਗਾ ਲੇਖਾ
ਪੱਟ ਗਿਆ ਵੈਲੀ ਨੂੰ
ਹਾਂ 35 ਵਾਲਾ ਠੇਕਾ
ਪੱਟ ਗਿਆ ਵੈਲੀ ਨੂੰ
ਰੋਟੀ ਪਾਣੀ Late ਹੋ ਗਿਆ
ਲਿਆ ਪੈਗ ਜ਼ਰੂਰੀ
ਢਾਬੇ ਸਾਰੇ ਬੰਦ ਗੋਰੀਏ
ਬਣਗੀ ਸੀ ਮਜਬੂਰੀ
ਐਥੇ ਤੇਰੇ Pg ਦੀ ਐ
15 Minute ਦੀ ਦੂਰੀ
ਨੀਂ ਭੁੱਖ ਲੱਗੀ ਮਿੱਤਰਾਂ ਨੂੰ
ਕੁੱਟ ਕੇ ਖਾਵਾਂ ਅੱਜ ਚੂਰੀ
ਨੀਂ ਭੁੱਖ ਲੱਗੀ ਮਿੱਤਰਾਂ ਨੂੰ
ਕੁੱਟ ਕੇ ਖਾਵਾਂ ਅੱਜ ਚੂਰੀ
ਨੀਂ ਭੁੱਖ ਲੱਗੀ ਮਿੱਤਰਾਂ ਨੂੰ
ਹਾਂ ਮੈਨੂੰ ਛੱਡਕੇ Chandigarh ਤੇ
ਵੇ ਆਪ ਤੁੱਰ ਗਿਆ ਚੀਨੇ
ਓਏ ਮੈਂ ਕਹਿੰਦੀ ਸੀ
ਦਿਲ ਦਾ ਮਹਿਰਮ ਰੋਜ ਲਊਗਾ ਸੀਨੇਂ
ਹੁਣ ਨਹੀਂ ਮਿਲਦੀ ਮੈਂ ਵੀ ਅੱਡਿਆਂ
Paper ਐੱਸ ਮਹੀਨੇ
ਕੁੱਟੀ ਰਹਿਗੀ ਚੱਟਣੀ ਵੇ
ਪਾਕੇ ਵਿਚ ਪੁਦੀਨੇ
ਕੁੱਟੀ ਰਹਿਗੀ ਚੱਟਣੀ ਵੇ
ਪਾਕੇ ਵਿਚ ਪੁਦੀਨੇ
ਕੁੱਟੀ ਰਹਿਗੀ ਚੱਟਣੀ ਵੇ
ਹੋ ਮੁਖ ਤੇਰੇ ਤੋਂ ਡੁੱਲਦੀ ਜਾਵੇ
ਸੂਰਜ ਵਰਗੀ ਲਾਲੀ
ਚੋਬਰ ਕਰਦਾ ਮਿੰਟਾ ਤੇਰੀ
ਕ੍ਯੂਂ ਜਾਣੀ ਆ ਟਾਲੀ
ਦੁੱਧ ਦੀ ਕਾਢਣੀ ਕੌਣ ਬੈਠਾਉਂਦਾ
ਬਿੱਲਿਆ ਨੂੰ ਰਖਵਾਲੀ
ਪਿੰਡਾਂ ਦਿਆਂ ਮੁੰਡਿਆਂ ਨੂੰ
ਆਗੀ ਰਾਸ ਮੋਹਾਲੀ
ਪਿੰਡਾਂ ਦਿਆਂ ਮੁੰਡਿਆਂ ਨੂੰ
ਆਗੀ ਰਾਸ ਮੋਹਾਲੀ
ਪਿੰਡਾਂ ਦਿਆਂ ਮੁੰਡਿਆਂ ਨੂੰ
ਹਾਂ ਸਾਰਿਆਂ ਨੇ ਤੁਸੀ ਬਿੱਟੂ ਚੀਮੇਯਾ
ਬੁੱਢੇ ਬਾਰੇ ਪਛਤਾਉਣਾ ਐ
ਹਾਂ ਚਾਰ ਦਿਨਾਂ ਦਾ ਹੁੰਦਾ ਐ ਵੇ
ਹੱਸਣਾ ਅਤੇ ਹਸਾਉਣਾ
ਨਿੱਕੀ ਹੁੰਦੀ ਨੇ ਹੱਥ ਵਖਾਇਆ
ਹੁਣ ਕੀ ਰੌਲਾ ਪਾਉਣਾ
ਦੱਸਿਆ ਸੀ ਪੰਡਤਾਂ ਨੇ
ਕੋਈ ਚੰਦਰਾ ਮਿਲੁ ਪਰੋਣਾ
ਦੱਸਿਆ ਸੀ ਪੰਡਤਾਂ ਨੇ
ਕੋਈ ਚੰਦਰਾ ਮਿਲੁ ਪਰੋਣਾ
ਦੱਸਿਆ ਸੀ ਪੰਡਤਾਂ ਨੇ
25’ਯਾਂ ਸਾਲਾਂ ਤੱਕ ਐਸ਼ ਉਡਾਈ
ਹੁਣ ਹੋਗੇ ਆ ਸਿਆਣੇ
ਗੁਰਵੰਤ ਕੌਰ ਮੈਂ ਥੁੜਨ ਨੀਂ ਦਿੰਦਾ
ਲੀੜੇ ਲੱਤੇ ਦਾਣੇ
ਸੁੱਤੀ ਪਾਇਦੇ 2100 ਮੈਂ
ਰੱਖ ਦੂੰ ਨਿੱਤ ਸਰਾਣੇ
ਨੀਂ ਕਰ ਲੰਗੇ ਦਿਨ ਕੱਟੀਏ
ਰਹਿ ਸਤਿਗੁਰੂ ਦੇ ਭਾਣੇ
ਨੀਂ ਕਰ ਲੰਗੇ ਦਿਨ ਕੱਟੀਏ
ਹਾਏ ਰਹਿ ਸਤਿਗੁਰੂ ਦੇ ਭਾਣੇ
ਨੀਂ ਕਰ ਲੰਗੇ ਦਿਨ ਕੱਟੀਏ