Zindgi

ਪੁੱਤ ਗਬਰੂ ਤੁਰ ਗਏ ਦੁਨੀਆਂ ਤੋਂ
ਖਾਣ ਨੂੰ ਔਂਦੇ ਵੇਹੜੇ ਨੇ
ਕਿਸਮਤ ਵਿੱਚ ਧੱਕੇ ਦਫਤਰ ਦੇ
ਯਾ PGI ਦੇ ਗੇੜੇ ਨੇ
ਸਾਨੂੰ ਲਾਰੇ ਦੇਕੇ ਖਾਣ ਲਈ
ਸੀ ਚਾਰ ਸਾਲ ਲਈ ਪਿਕਨਿਕ ਤੇ
ਕੱਲ ਕਾਰ ਦਿਖੀ ਏ ਲੀਡਰ ਦੀ
ਲੱਗਦਾ ਹੁਣ ਵੋਟਾਂ ਨੇੜੇ ਨੇ
ਲੱਗਦਾ ਹੁਣ ਵੋਟਾਂ ਨੇੜੇ ਨੇ

ਸਾਉਣੀ ਵੀ ਸੁਕੀ ਲੰਗ ਗਈ ਏ
ਤੇ ਕੱਖ ਨੀ ਬੱਚਿਆਂ ਹਾੜੀ ਚੋ
ਧੁੱਪਾਂ ਵਿਚ ਚਿੱਟੀ ਹੋ ਗਈ ਜੋ
ਰੇਤਾ ਕਿਰਦਾ ਏ ਦਾਹੜੀ ਚੋ
ਹੱਥਾਂ ਤੇ ਟੱਕ ਦਾਤਿਆ ਦੇ
ਪਰ ਦਾਗ ਨੀ ਚਿੱਟੇ ਪਰਨੇ ਤੇ
ਕਿਵੇਂ ਲੀਡਰ ਕੋਈ ਮੋੜ ਦੇਉ
ਸਾਡੀ ਜ਼ਿੰਦਗੀ ਲੰਗ ਗਈ ਧਰਨੇ ਤੇ
ਲੀਡਰ ਕੋਈ ਮੋੜ ਦੇਉ
ਸਾਡੀ ਜ਼ਿੰਦਗੀ ਲੰਗ ਗਈ ਧਰਨੇ ਤੇ

ਬੇਬੇ ਚੁੱਲੇ ਅੱਗੇ ਰੋਂਦੀ ਆ
ਰੋਂਦੀ ਦੀ ਭਾਫ ਵੀ ਨਿਕਲੇ ਨਾ
ਕੀ ਪਤਾ ਓਹਨੂੰ ਨੋਹਪਾਲਿਸ਼ ਦਾ
ਨੂਹਾ ਚੋ ਰਾਖ ਹੀ ਨਿਕਲੇ ਨਾ
ਕੀ ਪਤਾ ਓਹਨੂ ਨੋਹਪੋਲਿਸ਼ ਦਾ
ਨੂਹਾ ਚੋ ਰਾਖ ਹੀ ਨਿਕਲੇ ਨਾ
ਕਿਓਂ ਜਸ਼ਨ ਮਨਾਏ ਜਾਂਦੇ ਨੇ
ਸਾਡੇ ਫਾਹਾ ਲੈਕੇ ਮਰਨੇ ਤੇ
ਕਿਵੇਂ ਲੀਡਰ ਕੋਈ ਮੋੜ ਦੇਉ
ਸਾਡੀ ਜ਼ਿੰਦਗੀ ਲੰਗ ਗਈ ਧਰਨੇ ਤੇ
ਲੀਡਰ ਕੋਈ ਮੋੜ ਦੇਉ
ਸਾਡੀ ਜ਼ਿੰਦਗੀ ਲੰਗ ਗਈ ਧਰਨੇ ਤੇ

ਰੱਬ ਜਾਣੇ ਕਾਇਮ ਹੱਲਾ ਆ
ਲੇਖਾ ਨਾਲ ਜੰਗ ਜਾਰੀ ਆ
ਡਿਗਰੀ ਨੇ ਰੋਟੀ ਦਿੱਤੀ ਨਹੀ
ਤੇ ਉੱਤੋਂ ਭੈਣ ਕੰਵਾਰੀ ਆ
ਡਿਗਰੀ ਨੇ ਰੋਟੀ ਦਿੱਤੀ ਨਹੀ
ਤੇ ਉੱਤੋਂ ਭੈਣ ਕੰਵਾਰੀ ਆ
ਬਾਪੂ ਬੇਬਸ ਅੱਖਾਂ ਭਰ ਲੈਂਦਾ
ਹੁਣ ਧੀ ਦੇ ਹੌਕਾ ਭਰਨੇ ਤੇ
ਕਿਵੇਂ ਲੀਡਰ ਕੋਈ ਮੋੜ ਦੇਉ
ਸਾਡੀ ਜ਼ਿੰਦਗੀ ਲੰਗ ਗਈ ਧਰਨੇ ਤੇ
ਲੀਡਰ ਕੋਈ ਮੋੜ ਦੇਉ
ਸਾਡੀ ਜ਼ਿੰਦਗੀ ਲੰਗ ਗਈ ਧਰਨੇ ਤੇ
Log in or signup to leave a comment

NEXT ARTICLE