ਕਿਹੜੀ ਗੱਲ ਦਾ ਪ੍ਰੀਤ ਸਿਹਾਂ
ਮਾਣ ਜਿਹਾ ਕਰੇਂ
ਕਿਹੜੀ ਗੱਲ ਦਾ ਪ੍ਰੀਤ ਸਿਹਾਂ ਮਾਣ ਜਿਹਾ ਕਰੇਂ
ਰੰਗ ਰੱਬ ਦੇ ਦੁਨੀਆਂ 'ਤੇ ਪਰੇ ਤੋਂ ਪਰੇ
ਰੰਗ ਰੱਬ ਦੇ ਦੁਨੀਆਂ 'ਤੇ ਪਰੇ ਤੋਂ ਪਰੇ
ਚਾਰ ਛਿੱਲੜਾਂ ਜੇ ਤੇਰੇ ਕੋਲ ਆ ਹੀ ਗਈਆਂ
ਕਾਨੂੰ ਚੜ੍ਹ ਕੇ ਚੁਬਾਰੇ ਟੈਂ ਟੈਂ ਜਿਹੀ ਕਰੇਂ
ਜਿਹੜੀ ਗੱਡੀ ਦਾ ਧੂੰਆਂ ਸੀ ਅਸਮਾਨ ਚੁੰਮਦਾ
ਦੇਖ ਕਮਰੇ 'ਚ ਕਿੱਦਾਂ ਏ ਜਹਾਨ ਤਾੜਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਪੰਜ ਦਾਨ ਕਰਕੇ 50 ਦੱਸਦੈਂ
ਫ਼ੋਟੋਆਂ ਖਿੱਚਾਉਣੀਆਂ ਕਦੇ ਨਈਂ ਭੁੱਲਦਾ
ਪੱਖਾ ਭਾਵੇਂ ਦਾਨ ਹੁੰਦਾ ਇੱਕ ਕਰਨਾ
ਫਰੇ ਤੇ ਲਿਖਾਉਨੈਂ ਨਾਮ ਪੂਰੀ ਕੁੱਲ ਦਾ
ਮੈਂ ਮੈਂ ਜਿਹੀ ਤੇਰੇ ਕਦੇ ਮੁੱਕਦੀ ਨਹੀਂ
ਤੂੰ ਤੇ ਰੱਬ ਨੂੰ ਵੀ ਕਰ ਪਰੇਸ਼ਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਬੁੱਢੇ ਮਾਪਿਆਂ ਨੂੰ ਫ਼ੜ ਫ਼ੜ ਬਾਹਰ ਕੱਢਦੈਂ
ਕੀ ਫ਼ਾਇਦਾ ਆ ਚੜਾਵੇਂ ਚਾਦਰਾਂ ਫ਼ਕੀਰ ਨੂੰ
ਆਪ ਲੋਕਾਂ ਦੀਆਂ ਜੰਮੀਆਂ ਨੂੰ ਸਾਹਿਬਾ ਦੱਸਦੈਂ
ਕਿਵੇਂ ਦੇਖੇ ਨਾ ਕੋਈ ਤੇਰੇ ਘਰੇ ਬੈਠੀ ਹੀਰ ਨੂੰ
ਨਈਓਂ ਝੱਲ ਹੋਣੀ ਤੇਰੇ ਕੋਲੋਂ ਲਾਠੀ ਰੱਬ ਦੀ
ਕੁੱਝ ਬੱਚਣਾ ਨਈਂ ਓਹਨੇ ਜੇ ਤੂਫ਼ਾਨ ਚਾੜਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਗਊ ਪੂਜਣੇ ਦਾ ਸਾਨੂੰ ਇਤਰਾਜ਼ ਨਾ ਕੋਈ
ਇਹਦੇ ਲਈ ਇਨਸਾਨਾਂ ਦਾ ਕਤਲ਼ ਕਿਉਂ ਕਰੇਂ
ਭਾਵੇਂ ਪੱਥਰਾਂ ਨੂੰ ਦੁੱਧ 'ਚ ਨਵਾ ਕੇ ਰੱਖ ਤੂੰ
ਪਰ ਸੋਚ ਕੋਈ ਬੰਦਾ ਰੋਟੀ ਬਿਨਾਂ ਨਾ ਮਰੇ
ਕਾਨੂੰ ਗੰਗਾ ਨੂੰ ਹੀ ਪੁੱਠੀ ਤੂੰ ਵਾਹੁਣ ਨੂੰ ਲੱਗਿਆ
ਅੰਦਰੋਂ ਤੂੰ ਕਾਹਨੂੰ ਏ ਈਮਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਹਜ਼ੇ ਆਖਦੈਂ ਕਿ ਤੈਨੂੰ ਕੋਈ ਸਵਾਲ ਨਾ ਕਰੇ
ਸੱਚ ਬੋਲੇ ਕੋਈ ਤੇਰੇ ਕਿਉਂ ਭਰਿੰਡ ਲੜਦੀ
ਗੁਰੂ ਘਰ 'ਚ ਲੜ ਕੇ ਲਹਾਉਂਦਾ ਪੱਗ ਤੂੰ
ਸਣੇ ਜੁੱਤੀਆਂ ਅੰਦਰ ਜਾ ਪੁਲਿਸ ਵੜਦੀ
ਰਹਿ ਗਈਆਂ ਨੇ ਬੱਸ ਬਣ ਕੇ ਈਮਾਰਤਾਂ
ਗੁਰੂ ਘਰਾਂ ਵਿੱਚੋਂ ਤੂੰ ਹੀ ਭਗਵਾਨ ਮਾਰਿਆ
ਰਹਿ ਬੱਚ ਕੇ ਓ ਰੱਬ ਬਾਹਲਾ ਈ ਅੱਕਿਆ ਪਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਜੱਸੀ ਓਏ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
ਕਿਉਂਕਿ ਬੰਦੇ ਚੋਂ ਬੰਦੇ ਨੇ ਇਨਸਾਨ ਮਾਰਿਆ
Đăng nhập hoặc đăng ký để bình luận
Đăng nhập
Đăng ký