Nanki Da Veer

ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ
ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ
ਨੀ ਏਹ ਜੋਗੀਆਂ ਦਾ ਜੋਗੀ
ਨੀ ਏਹ ਜੋਗੀਆਂ ਦਾ ਜੋਗੀ
ਤੇ ਪੀਰਾਂ ਦਾ ਪੀਰ
ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ

ਸਾਥੀ ਦੋ ਨੇ ਪਿਆਰ ਏਹਦੇ ਬਾਲਾ ਮਰਦਾਣਾ
ਰਬ ਨਾਲੇ ਏਹਦੇ ਰਹਿਕੇ ਇਹਦਾ ਕਰੇ ਸ਼ੁਕਰਾਣਾ
ਇਕੱਓਂਕਾਰ ਦਾ ਪੁਜਾਰੀ
ਇਹਨੂੰ ਨਾਮ ਦੀ ਖੁਮਾਰੀ
ਮੋਹਡੇ ਸਬਰਾਂ ਦੀ ਖਾਰੀ
ਸਾਚ ਜਾਂਦਾ ਅਗ ਚੀਰ
ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ

ਭਣੇ ਭਰਮਾ ਨੂ ਬਾਬਾ ਜਾਤ ਪਾਤ ਨੂ ਨਾ ਮੰਨੇ
ਸਗੋਂ ਮੋਹ ਤੇ ਪਿਆਰ ਵਾਲੇ ਬੀਜ ਦਾ ਏ ਗੰਨੇ
ਭੁੱਖ ਕਿਸੇ ਦੀ ਨਾ ਵੇਖੇ
ਸਬ ਲਾਉਂਦਾ ਡਾਢੇ ਲੇਖੇ
ਲੋਕੀ ਰੱਖਦੇ ਭੁਲੇਖੇ ਨੀ ਏਹ ਸਭ ਤੋਂ ਅਮੀਰ
ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ

ਪਿਤਾ ਕਾਲੁ ਵੀ ਨਾ ਜਾਨੇ ਭੈਣ ਨਾਨਕੀ ਪਸ਼ਾਨੇ
ਬਾਬਾ ਕਲਾਂ ਨੀ ਦਿਖਾਉਂਦਾ ਮੰਨੇ ਮਾਲਕ ਦੇ ਭਾਣੇ
ਪੰਜਾਂ ਪੱਥਰਾਂ ਨੂ ਲਾਉਂਦਾ ਕਹਾਣੀ ਹੱਕ ਦੀ ਸਿਖਾਉਂਦਾ
ਮਿੱਟੀ ਵਿਚੋਂ ਹੈ ਕਮਾਉਂਦਾ ਵੀਤ ਬੁਝੈ ਕੇਹੜਾ ਪੀਰ
ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ
ਨੀ ਏਹ ਜੋਗੀਆਂ ਦਾ ਜੋਗੀ
ਨੀ ਏਹ ਜੋਗੀਆਂ ਦਾ ਜੋਗੀ
ਤੇ ਪੀਰਾਂ ਦਾ ਪੀਰ
ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ
Log in or signup to leave a comment

NEXT ARTICLE