Guru Gobind Ji Pyare

ਓ ਵੱਖਰੀ ਹੀ ਕੌਮ ਦੇ ਵਖਰਾ ਸੁਬਾਹ ਸੀ
ਔਕੜਾਂ ਤੇ ਕੰਡੀਆ ਦਾ ਚੁਣ ਲਿਆ ਰਾਹ ਸੀ
ਕਰਕੇ ਮੁਸਕਤਾ ਵੀ ਝੱਲ ਕੇ ਮੁਸੀਬਤਾਂ ਵੀ ਕਦੇ ਨਹੀਂ ਜੋ ਹਾਰੇ

ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਯਾਰੇ
ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਯਾਰੇ

ਨੂਰ ਅੱਖਾਂ ਵਿਚ ਪਿਆਰ ਦਾ ਤੇ ਬਾਣੀ ਦਾ ਸਰੂਰ ਸੀ
ਜਾਤ-ਪਾਤ ਕੋਲੋ ਮੰਨ ਜਿੰਨਾ ਦਾ ਹਾਏ ਦੂਰ ਸੀ
ਪੱਟ ਦੁੱਖਾਂ ਵਾਲੀ ਜੜ੍ਹ ਬੀਜੇ ਸੂਖਾ ਦੇ ਕਿਆਰੇ

ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਯਾਰੇ
ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਯਾਰੇ

ਹੋਇਆ ਜਨਮ ਖਾਲਸੇ ਦਾ ਦਿਨ ਸੀ ਵੈਸਾਖੀ ਦਾ
ਸਿੱਖਾਂ ਨੂੰ ਸੀ ਵੱਰ ਦਿੱਤਾ ਇੱਜ਼ਤਾ ਦੀ ਰਾਖੀ ਦਾ
ਏਹੋ ਜਿਹੇ ਗੁਰਾਂ ਤੋਂ ਮੈਂ ਜਾਵਾ ਵਾਰੇ ਵਾਰੇ

ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ
ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ

ਦਸਿਆ ਸਲੀਕਾ ਸਾਨੂੰ ਵੱਲ ਅਤੇ ਵਿੰਗ ਦਾ
ਆਸਰਾ ਹੈ ਦਿੱਤਾ ਨਾਮ ਪਿਛੇ ਸਾਨੂੰ ਸਿੰਘ ਦਾ
ਹੈਪੀ ਰਾਏਕੋਟੀ ਜਿਹੇ ਪਾਪੀ ਜਿੰਨਾ ਤਾਰੇ

ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ
ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ
Đăng nhập hoặc đăng ký để bình luận

ĐỌC TIẾP