Lakkdi Da Ford

ਤੀਲਾ ਦੇ ਬੋਰ ਬ੍ਣੌਣੇ ਚਮਚੇ ਦੀ ਕਹੀ ਬ੍ਣੌਣੀ
ਆੜੀ ਓ ਛੋਟੀ ਉਮਰ ਦੇ ਕੋਠੇ ਤੇ ਜ਼ੀਰੀ ਲੌਣੀ
ਤੀਲਾ ਦੇ ਬੋਰ ਬ੍ਣੌਣੇ ਚਮਚੇ ਦੀ ਕਹੀ ਬ੍ਣੌਣੀ
ਆੜੀ ਓ ਛੋਟੀ ਉਮਰ ਦੇ ਕੋਠੇ ਤੇ ਜ਼ੀਰੀ ਲੌਣੀ
ਹੁੱਕ ਸੀਗੀ ਮੇਖ ਦੀ ਟਰਾਲਾ ਜ੍ਦੋ ਜੋਡ਼ ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ

ਓ ਕੋਠੇ ਤੋਂ ਸ਼ਾਲਾ ਮਾਰੀਆਂ ਵਾਰੀ ਸਿਰ ਲਾਕੇ ਮਾਡ਼ਾ
ਡੋਰਾ ਸੀ ਸ਼ਕਤੀਮਾਨ ਤੇ ਆਪੇ ਹੱਥ ਫੜਲੂ ਸਾਡਾ
ਡੋਰਾ ਸੀ ਸ਼ਕਤੀਮਾਨ ਤੇ ਆਪੇ ਹੱਥ ਫੜਲੂ ਸਾਡਾ
ਟੁੱਟ ਗਯਾ ਕਬਜ਼ਾ ਸੀ ਗੋਡੇ ਵਾਲੇ ਜੋਡ਼ ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ

ਓ meeting ਹੁੰਦੀ ਸੀ ਤੜਕਯੋ ਤੀ ਦੀ ਮੋਟੋਰ ਤੇ ਆੜੂ
ਆਉਂਦੇ ਸੀ ਰੋਜ ਉਲਾਂਬੇ ਫਿਰਦਾ ਸੀ daily ਝਾਡੂ
ਆਉਂਦੇ ਸੀ ਰੋਜ ਉਲਾਂਬੇ ਫਿਰਦਾ ਸੀ daily ਝਾਡੂ
ਮਿੱਤਰਾ ਦਾ gang ਸੀ ਨਜਾਇਜ਼ ਟਾਹਣੇ ਤੋਡ਼ ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ

ਓ ਬਾਪੂ ਦੇ hero ਜੱਟ ਦੇ ਡੰਡੇ ਤੇ ਬੰਨੇਯਾ ਪ੍ਰਣਾ
ਹੁੰਦੀ ਸੀ ਸਿਰੇ maruti ਓਦੋ ਕਿਥੇ ਸੀ verna
ਹੁੰਦੀ ਸੀ ਸਿਰੇ maruti ਓਦੋ ਕਿਥੇ ਸੀ verna
ਵਾੜੇ ਵਿਚ ਜੋਡ਼ਾ ਸੀਗਾ ਪਿਪਲੀ ਤੇ ਬੋੜ ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ

ਕੁੜੀਆਂ ਨਾਲ ਪੀਚੋ ਖੇਡੇ ਬਾਠਾ ਆਖੇ ਨਹੀਂ ਸੀ ਮੈਲੀ
ਮਸਲੇ ਸੀ ਟੋਫੀ ਖੋਣ ਦੇ ਖਸਮਾ ਨੂ ਖਾਂਦੀ ਪੈਲੀ
ਮਸਲੇ ਸੀ ਟੋਫੀ ਖੋਣ ਦੇ ਖਸਮਾ ਨੂ ਖਾਂਦੀ ਪੈਲੀ
ਖਾਂਬ ਸੀ ਨਰਿੰਦਰਾ ਕਿਤਾਬ ਵਿਚ ਮੋਰ ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ
ਭੁੱਲ ਦਾ ਨੀ ਚੇਤਾ ਯਾਰੋ ਲੱਕੜੀ ਦੇ ford ਦਾ
Đăng nhập hoặc đăng ký để bình luận

ĐỌC TIẾP