ਓ
ਜਵਾਨੀ ਮੇਰੀ ਰੰਗਲੀ
ਜਵਾਨੀ ਮੇਰੀ ਰੰਗਲੀ ਚੋ ਉੱਡੀ ਜਾਵੇ ਨੂਰ ਵੇ
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ
ਤੇਰੀ ਵੇ ਜੁਦਾਯੀ ਕਰ ਛੱਡਿਆ ਸੁਦਾਈ ,
ਬਾਲਕੇ ਚਵਤੀ ਵੇ ਤੂਈ ਢਾਡੀ ਅੱਗ ਲਾਯੀ
ਤੇਰੀ ਵੇ ਜੁਦਾਯੀ ਕਰ ਛੱਡਿਆ ਸੁਦਾਈ ,
ਬਾਲਕੇ ਚਵਤੀ ਵੇ ਤੂਈ ਐਸੀ ਅੱਗ ਲਾਯੀ
ਗ਼ਮਾ ਵਿਚ ਸੜ-ਸੜ,
ਹਾਏ ,ਗ਼ਮਾ ਵਿਚ ਸੜ-ਸੜ ਹੋਈ ਗਯੀ ਆਂ ਮਨੂੜ ਵੇ,
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ
ਹਾਏ ਹਾਏ ਹਾਏ ਹਾਏ ਹਾਏ ਹਾਏ
ਕੋਈ ਚਿਮਟਾ ਈ ਅੱਗ ਜੋਗਾ,
ਹਾਏ , ਕੋਈ ਚਿਮਟਾ ਈ ਅੱਗ ਜੋਗਾ,
ਨਾ ਸਾਨੂ ਆਪ ਰਖੇਯਾ ਵੇ,
ਨਾ ਸਾਨੂ ਆਪ ਰਖੇਯਾ ਵੇ ਨਾ ਛੱਡਿਆ ਈ ਜਗ ਜੋਗਾ,
ਹਾਏ ਨਾ ਤੂ ਛੱਡਿਆ ਈ ਜਗ ਜੋਗਾ,
ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ
ਕੋਇਲ ਵਾਂਗੂ ਕੂਕਾਂ ਆਖਣ ਆਜਾ ਮੇਰੇ ਹਾਨਿਯਾ ਓ..
ਹਾਏ ਕੋਇਲ ਵਾਂਗੂ ਕੂਕਾਂ ਆਖਣ ਆਜਾ ਮੇਰੇ ਹਾਨਿਯਾ
ਐਡਿਆ ਜੁਦਾਈਆਂ ਮੈਥੋਂ ਸਹਿਯਾ ਨਯੀਓ ਜਾਣਿਯਾ
ਅੰਗ ਅੰਗ ਤੋੜ ਮੇਰਾ...ਹਾਏ
ਅੰਗ ਅੰਗ ਤੋੜ ਮੇਰਾ ਕੀਤਾ ਦੁਖਾ ਚੂਰ ਵੇ
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ
ਜੱਟਾ ਜੇ ਤੂ ਭੁਲ ਗੇਯੋ ਤੇ ਮਿਹਣਾ ਏ ਜ਼ਹਾਨ ਦਾ,
ਓ ਮੇਰੇ ਹਾਣੀਆ ,
ਜੱਟਾ ਜੇ ਤੂ ਭੁਲ ਗੇਯੋ ਤੇ ਮਿਹਣਾ ਏ ਜ਼ਹਾਨ ਦਾ,
ਲਾਰਾ ਲਾਕੇ ਛੱਡ ਜਾਣਾ ਕਮ ਨੀ ਜਵਾਨ ਦਾ,
ਯਮਲਾ ਪੁਕਾਰੇ ਆਜਾ,
ਹਾਂ ਯਮਲਾ ਪੁਕਾਰੇ ਆਜਾ ਰੋਵੇ ਤੇਰੀ ਹੂਰ ਵੇ,
ਚੰਨਾ ਤੇਰੇ ਪ੍ਯਾਰ ਮੈਨੂ ਕੀਤਾ ਮਜਬੂਰ ਵੇ
ਜਵਾਨੀ ਮੇਰੀ ਰੰਗਲੀ
ਜਵਾਨੀ ਮੇਰੀ ਰੰਗਲੀ