Hun Kehndi Sorry

ਤੂੰ ਤਾਂ ਕਹਿੰਦੀ ਸੀ
ਮੇਰੇ ਬਿਨਾਂ ਤੇਰੇ ਕੋਈ ਵੀ ਨਹੀਂ
ਆਪਣਾ ਬਣਾਇਆ , ਸੀਨੇ ਨਾਲ ਲਾਇਆ
ਮੇਰੀ ਫਿਰ ਵੀ ਤੂੰ ਹੋਈ ਨਹੀਂ
ਜੇ ਨਿਭਾਉਣੀ ਨੀ ਸੀ , ਤੂੰ ਸੋਹਣੀਏ
ਨੀ ਦੱਸ ਫੇਰ ਵਾਅਦੇ ਕਿਓਂ ਕਰਦੀ ਸੀ
ਕਹਿੰਦੀ sorry ਮੈਂ busy ਆਂ
ਇਕ ਦਿਨ ਸਾਡੇ ਤੇ ਮਰਦੀ ਸੀ
ਹੁਣ ਕਹਿੰਦੀ sorry ਮੈਂ busy ਆਂ
ਇਕ ਦਿਨ ਸਾਡੇ ਤੇ ਮਰਦੀ ਸੀ

ਮਾਵੀ ਨੇ ਸੀ ਤੈਨੂੰ ਦਿਲ ਚ ਵਸਾਇਆ
ਤੂੰ ਬੇਕਦਰ ਮੁੱਲ ਪਿਆਰ ਦਾ ਕੀ ਪਾਇਆ
ਚਲੋ ਵੇਖਦੇ ਨਿਭਾਉਣ ਕੇ ਨੀ
ਜਿਹਨੇ ਆਪਣਾ ਬਣਾਇਆ
ਧੋਖਾ ਇਕ ਦਿਨ ਪਿਆਰ ਚ ਮਿਲਣਾ ਐ
ਕਹਿੰਦੀ sorry ਮੈਂ busy ਆਂ
ਇਕ ਦਿਨ ਸਾਡੇ ਤੇ ਮਰਦੀ ਸੀ
ਹੁਣ ਕਹਿੰਦੀ sorry ਮੈਂ busy ਆਂ
ਇਕ ਦਿਨ ਸਾਡੇ ਤੇ ਮਰਦੀ ਸੀ

ਸਾਡੀ ਕਦਰ ਨਾ ਪਾਈ
ਤੂੰ ਗ਼ੈਰਾਂ ਨਾਲ ਲਾਈ
ਸਾਨੂ ਦੱਸ ਤਾਂ ਦੇਂਦੀ ਵਜਾਹ
ਰੱਬ ਜਾਣ ’ਦਾ ਐ , ਕਿੰਨੇ ਕੀਤਾ ਗੁਨਾਹ ਐ
ਚੱਲ ਆਪੇ ਦਾਉ ਸਜ਼ਾ
ਤੂੰ ਕੀ ਛਡਣਾ ਐ , ਸਾਨੂ ਸੋਹਣੀਏ
ਜਾ ਤੈਨੂੰ ਅਸੀਂ ਹੀ ਛੱਡਤਾ ਐ
ਤੇਰੀ ਆਦਤ ਸਾਨੂ ਪੇ ਗਈ ਸੀ
ਨੀ ਤੈਨੂੰ ਦਿਲੋਂ ਚੋਂ ਕੱਡ ਤਾ ਐ
ਤੇਰੀ ਆਦਤ ਸਾਨੂ ਪੇ ਗਈ ਸੀ
ਜਾ ਤੈਨੂੰ ਦਿਲੋਂ ਚੋਂ ਕੱਡ ਤਾ ਐ
Đăng nhập hoặc đăng ký để bình luận

ĐỌC TIẾP