ਤੂੰਬਾ ਮੋਢੇ ਟੰਗੀ ਫਿਰਦੈਂ
ਲਗਦਾ ਕੋਈ ਗਵਈਆ
ਓ ਠੰਡ ਕਾਲਜੇ ਪਾਵੇ ਜੇੜ੍ਹਾ
ਛੇੜ ਕੋਈ ਛੰਦ ਸ੍ਵੈਯਾ
Garp
ਅੰਬੀਆਂ ਦੇਸ਼ਾ ਦੇ ਦੋਆਬੇ ਦਾ
ਕੋਈ ਵਾਰਿਸ ਬੁੱਲੇ
ਕੋਈ ਵਾਰਿਸ ਬੁੱਲੇ ਬਾਬੇ ਦਾ
ਕੋਈ ਪਰਲੇ ਪਾਰ ਪੰਜਾਬੇ ਦਾ
ਜਿਥੇ ਬਾਬੇ ਦਾਦੇ ਵਸਦੇ ਸੀ
ਉੱਸ ਵਿੱਛੜੇ ਪਿੰਡ ਦੀ ਰੂਹ ਵਾਲਾ
ਓਏ ਗੌਣ ਵਾਲਿਆ ਵੀਰਾ
ਓਏ ਗੌਣ ਵਾਲਿਆ ਵੀਰਾ
ਕੋਈ ਗੀਤ ਸੁਣਾਦੇ ਰੂਹ ਵਾਲਾ
ਗੀਤ ਸੁਣਾਦੇ ਰੂਹ ਵਾਲਾ
ਜ਼ਿੰਦਗੀ ਵਿਚ ਸਕੂਨ ਰਿਹਾ ਨਾ ਯਾਰ ਹੀ ਲਭਦੇ ਸਚੇ
ਰਿਸ਼ਤੇਆਂ ਵਿਚੋ ਸਾਂਜਾ ਮੁੱਕੀਆਂ ਕਯੂ ਘਰ ਮੁੱਕ ਗਏ ਕੱਚੇ
ਜ਼ਿੰਦਗੀ ਵਿਚ ਸਕੂਨ ਰਿਹਾ ਨਾ ਯਾਰ ਹੀ ਲਭਦੇ ਸਚੇ
ਰਿਸ਼ਤੇਆਂ ਵਿਚੋ ਸਾਂਜਾ ਮੁੱਕੀਆਂ ਕਯੂ ਘਰ ਮੁੱਕ ਗਏ ਕੱਚੇ
ਹੁਣ ਕੋਠੀ ਭਾਵੇ ਪੱਕੀ ਆ ਅੱਸੀ ਪਾਏਆ ਸ਼ੋਰ
ਅੱਸੀ ਪਾਏਆ ਸ਼ੋਰ ਤਰੱਕੀ ਆ
ਹਰ ਮੋਹ ਮੋਹਬੱਤ ਸ਼ੱਕੀ ਆ
ਬੰਦਾ ਭੀੜਾ ਵਿਚ ਕੱਲਾ ਏ
ਜਿਯੋ ਸੂ ਖੋਹਾਂ ਦੇ ਖੂ ਵਾਲਾ
ਓਏ ਗੌਣ ਵਾਲਿਆ ਵੀਰਾ
ਓਏ ਗੌਣ ਵਾਲਿਆ ਵੀਰਾ
ਕੋਈ ਗੀਤ ਸੁਣਾਦੇ ਰੂਹ ਵਾਲਾ
ਗੀਤ ਸੁਣਾਦੇ ਰੂਹ ਵਾਲਾ
ਮਾਪੇਆਂ ਨੂ ਸਾਂਭਣ ਬਚੇ ਕਯੂ ਨੀ ਆਦਰ ਹੁੰਦਾ
ਗੁਰੂਆਂ ਦੀ ਗੁਰਬਾਣੀ ਦਾ ਇੱਥੇ ਕਯੂ ਨਿਰਾਦਰ ਹੁੰਦਾ
ਮਾਪੇਆਂ ਨੂ ਸਾਂਭਣ ਬਚੇ ਕਯੂ ਨੀ ਆਦਰ ਹੁੰਦਾ
ਗੁਰੂਆਂ ਦੀ ਗੁਰਬਾਣੀ ਦਾ ਇੱਥੇ ਕਯੂ ਨਿਰਾਦਰ ਹੁੰਦਾ
ਕੂਖਾ ਵਿਚ ਹੁੰਦੇ ਕ਼ਤਲ ਕਿਯੂ
ਸਾਡੀ ਵਿਗੜੀ ਜਾਂਦੀ
ਸਾਡੀ ਵਿਗੜੀ ਜਾਂਦੀ ਨਸਲ ਕਿਯੂ
ਕੋਈ ਜੜ੍ਹ ਨੀ ਫੜਦਾ ਅਸਲ ਕਿਯੂ
ਪਿੰਡ ਚੁਰਚਕ ਦੇ ਸਿਧੁਆ ਓਏ
ਕੋਈ ਰਾਹ ਨੀ ਦੇਂਦਾ ਸੂ ਵਾਲਾ
ਓਏ ਗੌਣ ਵਾਲਿਆ ਵੀਰਾ
ਓਏ ਗੌਣ ਵਾਲਿਆ ਵੀਰਾ
ਕੋਈ ਗੀਤ ਸੁਣਾਦੇ ਰੂਹ ਵਾਲਾ
ਗੀਤ ਸੁਣਾਦੇ ਰੂਹ ਵਾਲਾ
ਕੋਣ ਨਫਰਤਾਂ ਬੀਜ ਰਿਹਾ ਏ ਕੋਣ ਸਾਜ਼ਿਸ਼ਾਂ ਕਰਦਾ
ਨਿੱਤ ਅਖਬਾਰਾ ਦਸਦੀਆਂ ਭਾਈਆਂ ਹੱਥੋਂ ਭਾਈ ਮਰਦਾ
ਕੋਣ ਨਫਰਤਾਂ ਬੀਜ ਰਿਹਾ ਏ ਕੋਣ ਸਾਜ਼ਿਸ਼ਾਂ ਕਰਦਾ
ਨਿੱਤ ਅਖਬਾਰਾ ਦਸਦੀਆਂ ਭਾਈਆਂ ਹੱਥੋਂ ਭਾਈ ਮਰਦਾ
ਪਾਂਨੀ ਵਿਚਘੁੱਲ੍ਹਗੀਆਂ ਜ਼ਹਿਰਾਂ ਦਾ
ਭਲਾ ਕਿ ਆ ਰੋਲਾ
ਭਲਾ ਕਿ ਆ ਰੋਲਾ ਨੇਹਰਾ ਦਾ
ਜੋ ਕੈਨ੍ਸਰ ਵਰਗੇ ਕਿਹ੍ੜਾ ਦਾ
ਏ ਰੋਗ ਸੀਨੇ ਜੋ ਮਚਦੇ ਆ
ਅੱਗ ਰਿਹਈ ਕਾਲਜੇ ਲੂ ਵਾਲਾ
ਓਏ ਗੌਣ ਵਾਲਿਆ ਵੀਰਾ
ਓਏ ਗੌਣ ਵਾਲਿਆ ਵੀਰਾ
ਕੋਈ ਗੀਤ ਸੁਣਾਦੇ ਰੂਹ ਵਾਲਾ
ਗੀਤ ਸੁਣਾਦੇ ਰੂਹ ਵਾਲਾ