Gabhru

ਉਂਝ ਭਾਵੇਂ ਰੱਬ ਨੂੰ ਉਹ ਕਰੇ ਟਿੱਚਰਾਂ
ਉਂਝ ਭਾਵੇਂ ਰੱਬ ਨੂੰ ਉਹ ਕਰੇ ਟਿੱਚਰਾਂ
ਆਈ ਹੋਈਂ ਮੌਤ ਕੀਹਤੋਂ ਟਾਲ ਹੁੰਦੀ ਐ

ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ
ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ

ਛਾਤੀ ਵਿਚ ਜ਼ੋਰ ਜੀਹਦੇ ਸਾਨ ਵਰਗਾ
ਓਹੋ ਮੋਡੇ ਚ ਦੋਨਾਲੀ ਦੱਸੋ ਪਾਵੇ ਵੀਂ ਤਾਂ ਕਿਊ
ਜੀਹਨੂੰ ਸੱਜਣਾ ਦੀ ਅੱਖਾਂ ਚੋਂ ਸਰੂਰ ਮਿਲਦਾ
ਓਹੋ ਨਸ਼ਿਆਂ ਨੂੰ ਹੱਥ ਦੱਸੋ ਲਾਵੇ ਵੀਂ ਤਾਂ ਕਿਉ
ਓਹਦੀ ਵੀਰੇ ਬੜੀ ਔਖੀ ਰਾਤ ਲੰਘਦੀ
ਉਹ ਜੀਹਨੂੰ ਨਵੇਂ ਸੱਜਣਾ ਦੀ ਨਿੱਤ ਭਾਲ ਹੁੰਦੀ ਐ

ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ
ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ

ਜੰਗਲਾ ਦੇ ਓਹੋ ਨੇ ਅਸੂਲ ਜਾਣ ਦੇ
ਜਿੰਨਾ ਨੇ ਯਾਰਾਨੇ ਸ਼ੇਰਾ ਨਾਲ ਲਾਏ ਨੇ
ਟੇਡਿਆਂ ਕੰਮਾਂ ਲਈ ਸਦਾ ਜੱਟ ਮੰਨੇ ਨੇ
ਜਿਹੜੇ ਬੋਲ ਕਹੇ ਕਰਕੇ ਵਿਖਾਏ ਨੇ
Audi ਆ Cruzer ਆ ਤੋਂ ਓਹਨਾ ਨੇ ਕੀ ਲੈਣਾ
ਚੀਤੇ ਵਾਲੀ ਜਿੰਨਾ ਦੀ ਚਾਲ ਹੁੰਦੀ ਐ

ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ
ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ

ਹੈਪੀ ਰਾਏਕੋਟੀ ਲਾਵੇ ਅੰਬਰਾਂ ਨੂੰ ਟਾਕੀ
ਗੀਤ ਕਹਿੰਦੇ ਸਿੱਪੀ ਬਾਈ ਗਾਈ ਜਾਂਦਾ ਐ
ਮੱਚਦੇ ਸ਼ਰੀਕ ਸਾਲੇ ਲਾਟਾ ਬਣ ਕੇ
ਤੇ ਬਾਬਾ ਸਾਡੀ ਗੁੱਡੀ ਨੂੰ ਚੜ੍ਹਾਈ ਜਾਂਦਾ ਐ
ਓਦੋ ਕਿੱਥੇ ਪੈਂਦੇ ਵੀਰੇ ਲੱਤਾਂ ਦੇ ਪਟਾਕੇ
ਜਦੋਂ ਘੰਡੀਆਂ ਮਰੋੜਨ ਦੀ ਕਾਹਲ ਹੁੰਦੀ ਐ

ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ
ਗੱਭਰੂ ਨੇ ਲੈਣਾ ਕੀ ਗੰਡਾਸਿਆ ਦੇ ਕੋਲੋ
ਅੱਖ ਜੀਹਦੀ ਹਰ ਵੇਲੇ ਲਾਲ ਰਹਿੰਦੀ ਐ
Đăng nhập hoặc đăng ký để bình luận

ĐỌC TIẾP