ਕੀਤਾ ਲਾਲੇਆਂ ਨਾਲ ਹਿਸਾਬ
ਮੁੜਿਆ ਮੁਸ਼ਕਿਲ ਦੇ ਨਾਲ ਵਿਆਜ
ਕੀਤਾ ਲਾਲੇਆਂ ਨਾਲ ਹਿਸਾਬ
ਮੁੜਿਆ ਮੁਸ਼ਕਿਲ ਦੇ ਨਾਲ ਵਿਆਜ
ਭਾੜਾ ਕੋਲ ਨਹੀਂ ਸੀਂ ਮੇਰੇ ਹਾਏ ਓਏ
ਭਾੜਾ ਕੋਲ ਨਹੀਂ ਸੀਂ ਕਰਦਾ ਕਿਵੇਂ ਸਵਾਰੀ ਬੱਸਾਂ ਦੀ
ਹਾਏ ਮੈੰ ਪਿੰਡ ਪੈਦਲ ਤੁਰਿਆ ਜਾਵਾਂ
ਫ਼ਸਲ ਵੇਚਕੇ ਲੱਖਾਂ ਦੀ
ਭਾੜਾ ਕੋਲ ਨਹੀਂ ਸੀਂ ਕਰਦਾ ਕਿਵੇਂ ਸਵਾਰੀ ਬੱਸਾਂ ਦੀ
ਮੈੰ ਪਿੰਡ ਪੈਦਲ ਤੁਰਿਆ ਜਾਵਾਂ
ਫ਼ਸਲ ਵੇਚਕੇ ਲੱਖਾਂ ਦੀ
ਭਾੜਾ ਕੋਲ ਨਹੀਂ ਸੀਂ ਕਰਦਾ ਕਿਵੇਂ ਸਵਾਰੀ ਬੱਸਾਂ ਦੀ
ਆਪੋ ਆਪਣੀ ਮੰਗ ਮੰਗਣੀ ਐ
ਸਾਰਿਆਂ ਜਾਣਿਆਂ ਨੇ
ਘਰਵਾਲ਼ੀ ਨੇ ਸੂਟ ਮਿਠਾਈ ਮੰਗਣੀ ਨੇਆਣਿਆਂ ਨੇ
ਘਰਵਾਲ਼ੀ ਨੇ ਸੂਟ ਮਿਠਾਈ ਮੰਗਣੀ ਨੇਆਣਿਆਂ ਨੇ
ਮੈੰ ਲੈ ਨੀ ਸਕਿਆ ਐਨਕ ਓਏ ਹਾਏ
ਮੈੰ ਲੈ ਨਈ ਸਕਿਆ ਐਨਕ ਟੁੱਟੀ ਮਾਂ ਦੀਆਂ ਅੱਖਾਂ ਦੀ
ਹਾਏ ਮੈੰ ਪਿੰਡ ਪੈਦਲ ਤੁਰਿਆ ਜਾਵਾਂ
ਫ਼ਸਲ ਵੇਚਕੇ ਲੱਖਾਂ ਦੀ
ਭਾੜਾ ਕੋਲ ਨਹੀਂ ਸੀਂ ਕਰਦਾ ਕਿਵੇਂ ਸਵਾਰੀ ਬੱਸਾਂ ਦੀ
ਨਰਮੇ ਨੇ ਵੀ ਇਸ ਵਾਰੀ ਓਏ ਨਰਮੀ ਵਰਤੀ ਨਾ
ਕਿਵੇਂ ਸ਼ਿਕਾਇਤਾਂ ਕਰਦਾ ਮੈੰ ਉਪਜਾਊ ਧਰਤੀ ਨਾ
ਕਿਵੇਂ ਸ਼ਿਕਾਇਤਾਂ ਕਰਦਾ ਮੈੰ ਉਪਜਾਊ ਧਰਤੀ ਨਾ
ਰੇ ਸਪਰੇ ਵੀ ਚੰਦਰੀ ਓਏ
ਰੇ ਸਪਰੇ ਵੀ ਨਕਲੀ ਚੰਦਰੀ ਨਿਕਲੀ ਹੱਟਾਂ ਦੀ
ਹਾਏ ਮੈੰ ਪਿੰਡ ਪੈਦਲ ਤੁਰਿਆ ਜਾਵਾਂ
ਫ਼ਸਲ ਵੇਚਕੇ ਲੱਖਾਂ ਦੀ
ਭਾੜਾ ਕੋਲ ਨਹੀਂ ਸੀਂ ਕਰਦਾ ਕਿਵੇਂ ਸਵਾਰੀ ਬੱਸਾਂ ਦੀ
ਜਾਣ ਲੱਗੇ ਦੇ Bank Manager
ਬੂਹੇ ਹੋਊ ਖਲੋਇਆ
ਕਿਸ਼ਤ ਟੁੱਟੀ ਨੂੰ ਸ਼ੇਰੋਵਾਲਿਆ
ਪੂਰਾ ਹਫਤਾ ਹੋਇਆ
ਓ ਕਿਸ਼ਤ ਟੁੱਟੀ ਨੂੰ ਸ਼ੇਰੋਵਾਲਿਆ ਪੂਰਾ ਹਫਤਾ ਹੋਇਆ
ਕਿਓਂ ਮਾੜੀ ਰੱਬ ਲਿਖਦਾ ਐ
ਕਿਓਂ ਮਾੜੀ ਰੱਬ ਲਿਖਦਾ ਐ
ਮੱਟ ਜੂਨ ਓਏ ਜੱਟਾਂ ਦੀ
ਹਾਏ ਮੈੰ ਪਿੰਡ ਪੈਦਲ ਤੁਰਿਆ ਜਾਵਾਂ
ਫ਼ਸਲ ਵੇਚਕੇ ਲੱਖਾਂ ਦੀ
ਭਾੜਾ ਕੋਲ ਨਹੀਂ ਸੀਂ ਕਰਦਾ ਕਿਵੇਂ ਸਵਾਰੀ ਬੱਸਾਂ ਦੀ
ਮੈੰ ਪਿੰਡ ਪੈਦਲ ਤੁਰਿਆ ਜਾਵਾਂ
ਫ਼ਸਲ ਵੇਚਕੇ ਲੱਖਾਂ ਦੀ
ਭਾੜਾ ਕੋਲ ਨਹੀਂ ਸੀਂ ਕਰਦਾ ਕਿਵੇਂ ਸਵਾਰੀ ਬੱਸਾਂ ਦੀ