7 Janam

ਰਾਤਾਂ ਨੂੰ ਜੱਗ ਕੇ ਮੈਂ ਤੇਰੇ ਨਾਲ ਗੱਲਾਂ ਕਰਦੀ
ਇਹ ਰੱਬ ਹੀ ਜਾਣਦਾ ਆ ਤੈਨੂੰ ਕਿੰਨਾ ਕਰਦੀ
ਮੇਰੀ ਨੀਂਦ ਵੀ ਤੁੱਯੋ ਆ
ਤੇ ਚੈਨ ਮੇਰਾ ਤੂੰ ਹੀ
ਮੈਂ ਦੁਨੀਆਂ ਭੁਲਜਾਵਾਂ ਹੱਥ ਜੋ ਤੇਰਾ ਫੜਦੀ
ਮੈਂ ਸੱਤ ਜਨਮਾਂ ਰਵਾ ਯਾਰਾ ਤੇਰੀ ਬਣਕੇ
ਰੱਬ ਤੋ ਮੈਂ ਸਦਾ ਦੁਆ ਆ ਕਰਦੀ ਆ
ਬਿਨਾਂ ਤੇਰੇ ਮੇਰਾ ਨਾ ਇਕ ਪਲ ਵੀ ਹੋਵੇ
ਮੇਰਾ ਮਕਸਦ ਤੂੰ ਹੀ ਯਾਰਾ ਹੈ ਜ਼ਿੰਦਗੀ ਦਾ

ਮੇਰਾ ਯਾਰ ਵੀ ਤੁੱਯੋ ਆ
ਦਿਲਦਾਰ ਵੀ ਤੁੱਯੋ ਆ
ਜਿਨੂੰ ਸੱਚ ਵਾਲਾ ਕੈਂਦੇ ਓ ਪਿਆਰ ਵੀ ਤੁੱਯੋ ਆ
ਤੇਰੇ ਵਿਚ ਸਭ ਮਿਲਿਆ ਮੈਂ ਮੰਗਦੀ ਨਾ ਦੁਨੀਆਂ
ਮੈਂ ਸੱਚ ਖਾ ਮੇਰਾ ਸੰਸਾਰ ਵੀ ਤੁੱਯੋ ਆ
ਗੱਲ ਮਨਦੀ ਨਾ ਪਾਵੇ ਕੋਈ ਕੈਦੇ ਲੱਖ ਵਾਰੀ
ਜੋ ਤੂੰ ਕੈਦੇ ਯਾਰਾ ਇਕ ਵਾਰ ਚ ਮੰਨਦੀ ਆ
ਮੈਂ ਸੱਤ ਜਨਮਾਂ ਰਵਾਂ ਯਾਰਾ ਤੇਰੀ ਬਣਕੇ
ਰੱਬ ਤੋ ਮੈਂ ਸਦਾ ਦੁਆ ਆ ਕਰਦੀ ਆ

ਬਾਂਹ ਫੜ੍ਹ ਕੇ ਛੱਡ ਦੀ ਨਾ ਮੈਂ
ਆਵੇ ਪਾਸਾ ਵੱਟ ਦੀ ਨਾ ਮੈਂ
ਪਾਵੇ ਸੌ ਵਾਰੀ ਦਿਲ ਤੋਡ ਮੇਰਾ ਤੈਨੂੰ ਦਿਲ ਚੋਂ ਕੱਢ ਦੀ ਨਾ
ਦਿਲ ਚੋਂ ਕੱਢ ਦੀ ਨਾ ਦਿਲ ਚੋਂ ਕੱਢ ਦੀ ਨਾ ਮੈਂ ਆ ਆ ਆ
ਮੈਂ ਚਾਉਂਦੀ ਆ ਬਣਾ ਕੇ ਬਸ Dravid ਤੇਰੀ ਇੱਤੋਂ ਵੱਧ ਕੇ ਯਾਰਾ
ਮੈਂ ਕੁਜ ਵੀ ਮੰਗਦੀ ਨਾ
ਮੈਂ ਸੱਤ ਜਨਮਾਂ ਰਾਵਾਂ ਯਾਰਾ ਤੇਰੀ ਬਣਕੇ
ਰੱਬ ਤੋ ਮੈਂ ਸਦਾ ਦੁਆ ਕਰਦੀ ਆ
Đăng nhập hoặc đăng ký để bình luận

ĐỌC TIẾP