Zindagi Di Paudi

ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਸੁੱਖ ਹੋਵੇ, ਦੁੱਖ ਹੋਵੇ, ਧੁੱਪ ਚਾਹੇ ਛਾਂਹ
ਤੇਰੇ ਨਾਲ ਖੜ੍ਹਾਂਗੇ
ਮੈਂ ਉਹਨਾਂ ਚੋਂ ਨਹੀਂ
ਜੋ ਵਾਦਾ ਕਰਦੇ ਨਹੀਂ ਪੂਰਾ, ਵਿੱਚ ਡੋਲ ਜਾਂਦੇ ਨੇ
ਮੈਂ ਉਹਨਾਂ ਚੋਂ ਨਹੀਂ
ਜੋ ਬਹੁਤੇ ਬਣਦੇ ਨੇ ਸੱਚੇ, ਝੂਠ ਬੋਲ ਜਾਂਦੇ ਨੇ
ਜਿੱਥੇ ਵੀ ਰਹਾਂਗੇ ਖੁਸ਼ ਹੀ ਰਹਾਂਗੇ
ਦੁੱਖ ਆਇਆ ਕੋਈ, ਉਹਦੇ ਨਾਲ ਲੜਾਂਗੇ
ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਸੁੱਖ ਹੋਵੇ, ਦੁੱਖ ਹੋਵੇ, ਧੁੱਪ ਚਾਹੇ ਛਾਂਹ
ਤੇਰੇ ਨਾਲ ਖੜ੍ਹਾਂਗੇ

ਮਹਿਲ ਦਾ ਵਾਦਾ ਨਹੀਂ ਕਰਦਾ ਮੈਂ
ਇੱਕ ਛੋਟਾ ਜਿਹਾ ਘਰ ਹੋਣਾ
ਹੋ, ਮਹਿਲ ਦਾ ਵਾਦਾ ਨਹੀਂ ਕਰਦਾ ਮੈਂ
ਇੱਕ ਛੋਟਾ ਜਿਹਾ ਘਰ ਹੋਣਾ
ਲੱਖ-ਕਰੋੜਾਂ ਨਹੀਂ ਜੁੜਨੇ ਨੇ
ਹਜ਼ਾਰਾਂ ਵਿੱਚ ਹੀ ਸਰ ਹੋਣਾ
ਮੈਂ ਉਹਨਾਂ ਚੋਂ ਨਹੀਂ
ਜੋ ਤੈਨੂੰ ਪਾਉਣ ਲਈ ਵੱਡੇ-ਵੱਡੇ ਖ਼ਾਬ ਦਿਖਾਏ
ਮੈਂ ਉਹਨਾਂ ਚੋਂ ਨਹੀਂ
ਜੋ ਤੈਨੂੰ ਪਾਉਣ ਲਈ ਅੰਬਰਾਂ ਤੋਂ ਤਾਰੇ ਲੈਕੇ ਆਏ
ਓਨਾ ਹੀ ਕਹੂੰਗਾ ਜਿੰਨਾ ਕਰ ਸਕੂੰਗਾ
ਤੇਰੇ ਨਾਲ ਜੀਣਾ, ਤੇਰੇ ਨਾਲ ਮਰਾਂਗੇ
ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਓ, ਸੁੱਖ ਹੋਵੇ, ਦੁੱਖ ਹੋਵੇ, ਧੁੱਪ ਚਾਹੇ ਛਾਂਹ
ਤੇਰੇ ਨਾਲ ਖੜ੍ਹਾਂਗੇ

ਆਦਤ ਪੈ ਜਾਊ ਹਸਣ ਦੀ ਤੈਨੂੰ
ਅੱਖ ਚੋਂ ਹੰਝੂ ਨਹੀਂ ਤੂੰ ਚੋਣਾ
ਹੋ, ਆਦਤ ਪੈ ਜਾਊ ਹਸਣ ਦੀ ਤੈਨੂੰ
ਅੱਖ ਚੋਂ ਹੰਝੂ ਨਹੀਂ ਤੂੰ ਚੋਣਾ
ਖੁਸ਼ ਰਖੂੰਗਾ ਐਨਾ ਤੈਨੂੰ
ਭੁੱਲ ਜਾਣਾ ਐ ਤੂੰ ਰੋਣਾ
ਮੈਂ ਉਹਨਾਂ ਚੋਂ ਨਹੀਂ
ਜੋ ਹੱਥ ਫ਼ੜ ਕੇ ਕਿਸੇ ਦਾ ਫਿਰ ਪਿੱਛੇ ਹੋ ਜਾਏ
ਮੈਂ ਉਹਨਾਂ ਚੋਂ ਨਹੀਂ
ਜੋ ਨੀਂਦ ਕਿਸੇ ਦੀ ਉਡਾਕੇ, ਚੈਨ ਨਾਲ ਸੋ ਜਾਏ
ਬਣ ਮੇਰੀ ਜਾਨ, ਦੀਵਾਨਾ Nirmaan
ਪਿਆਰ ਤੋਂ ਵੀ ਵੱਧ ਤੈਨੂੰ ਪਿਆਰ ਕਰਾਂਗੇ
ਜ਼ਿੰਦਗੀ ਦੀ ਪੌੜੀ ਜਿੱਥੇ ਤਕ ਚੜ੍ਹਾਂਗੇ
ਤੇਰੇ ਨਾਲ ਚੜ੍ਹਾਂਗੇ
ਓ, ਸੁੱਖ ਹੋਵੇ, ਦੁੱਖ ਹੋਵੇ, ਧੁੱਪ ਚਾਹੇ ਛਾਂਹ
ਤੇਰੇ ਨਾਲ ਖੜ੍ਹਾਂਗੇ
Log in or signup to leave a comment

NEXT ARTICLE