Sohnea 2

ਹ੍ਮ ਹ੍ਮ ਹ੍ਮ ਹ੍ਮ ਹ੍ਮ
ਤੈਨੂੰ ਪਤਾ ਐ ਮੈਂ ਪਿਆਰ ਕਰਦੀ
ਤੈਨੂੰ ਪਤਾ ਐ ਮੈਂ ਪਿਆਰ ਕਰਦੀ
ਮੈਨੂੰ ਪਤਾ ਐ ਤੂੰ ਕਰਦਾ ਹੀ ਨਹੀਂ
ਮੈਨੂੰ ਪਤਾ ਐ ਤੂੰ ਕਰਦਾ ਹੀ ਨਹੀਂ
ਓਏ, ਤਾਂ ਹੀ ਤੇਰਾ ਦਿਲ ਲਗਦੈ
ਹਾਏ, ਤਾਂ ਹੀ ਮੇਰਾ ਲਗਦਾ ਹੀ ਨਹੀਂ
ਹਾਂ, ਤਾਂ ਹੀ ਤੇਰਾ ਦਿਲ ਲਗਦੈ
ਤਾਂ ਹੀ ਮੇਰਾ ਲਗਦਾ ਹੀ ਨਹੀਂ
ਤੈਨੂੰ ਪਤਾ ਐ ਮੈਂ ਪਿਆਰ ਕਰਦੀ

ਨਾ ਨ ਆਂ ਆਂ ਆਂ ਆਂ ਆ

ਮੈਂ ਨਹੀਂ ਕਹਿੰਦੀ, "ਮੇਰੇ ਨਾਲ ਗੁੱਸੇ ਹੋਇਆ ਰਹਿੰਨਾ ਐ"
ਪਰ ਹੱਸਦਾ ਵੀ ਤੱਕਿਆ ਹੀ ਨਹੀਂ
ਮੈਂ ਤੇਰੇ ਲਈ ਰੱਖਦੀ ਵਰਤ, ਸੋਹਣਿਆ
ਤੂੰ ਤਾਂ ਦਿਲ ਵੀ ਹਾਏ ਰੱਖਿਆ ਹੀ ਨਹੀਂ

ਜਾ ਵੇ, ਕਸਮਾਂ ਵੀ ਖਾਨੈ ਝੂਠੀਆਂ
ਤੂੰ ਤਾਂ ਕਸਮਾਂ ਵੀ ਖਾਨੈ ਝੂਠੀਆਂ
ਹਾਂ, ਰੱਬ ਤੋਂ ਵੀ ਡਰਦਾ ਹੀ ਨਹੀਂ
ਓਏ, ਤਾਂ ਹੀ ਤੇਰਾ ਦਿਲ ਲਗਦੈ
ਹਾਏ, ਤਾਂ ਹੀ ਮੇਰਾ ਲਗਦਾ ਹੀ ਨਹੀਂ
ਹਾਂ, ਤਾਂ ਹੀ ਤੇਰਾ ਦਿਲ ਲਗਦੈ
ਤਾਂ ਹੀ ਮੇਰਾ ਲਗਦਾ ਹੀ ਨਹੀਂ
ਤੈਨੂੰ ਪਤਾ ਐ ਮੈਂ ਪਿਆਰ ਕਰਦੀ

ਮੈਂ ਤੇਰੇ ਨਾਲ ਕੀਤਾ ਉਮਰਾਂ ਦਾ ਵਾਦਾ, ਅੜੀਏ
ਤੈਨੂੰ ਖੁਦ ਨੂੰ ਪਤਾ ਐ ਪਿਆਰ ਕਿੰਨਾ ਜ਼ਿਆਦਾ, ਅੜੀਏ
ਹੋ, ਤੇਰੇ ਬਿਨਾ ਮੈਂ ਨਹੀਂ, ਮੇਰੇ ਬਿਨਾ ਤੂੰ ਨਹੀਂ
ਇਹੋ ਜਿਹਾ ਰਿਸ਼ਤਾ ਐ ਸਾਡਾ, ਅੜੀਏ
ਮੈਨੂੰ ਤੇਰੀ ਪਰਵਾਹ ਨਹੀਂ, ਤੂੰ ਕਦੇ ਇਹ ਨਾ ਸੋਚੀ
ਦੱਸ ਚਾਨਣੀ ਦੇ ਬਿਨਾ ਚੰਨ ਕਾਹਦਾ, ਅੜੀਏ?
ਬੇਕਾਰ ਦੀਆਂ ਗੱਲਾਂ ਵਿਚ ਖੋਈ ਜਾਨੀ ਐ
ਬਿਣਾ ਗੱਲੋਂ ਝੱਲੀ ਜਿਹੀ ਹੋਈ ਜਾਨੀ ਐ
ਮੈਂ ਤੇਰੇ ਕੋਲ ਆ ਕੇ ਸੱਭ ਕਰ ਦੂੰਗਾ ਠੀਕ
ਮੇਰੀ ਜਾਣ, ਦੱਸ ਕਾਹਤੋਂ ਰੋਈ ਜਾਨੀ ਐ?

"ਅੱਖਾਂ ਬੰਦ ਕਰ ਦੇਣੀ ਕਿਵੇਂ?" ਕੋਈ deal ਸਿਖੇ ਮੇਰੇ ਤੋਂ
ਪਿਆਰ ਨਾਲ ਤੋੜਨਾ ਕੋਈ ਦਿਲ ਸਿਖੇ ਤੇਰੇ ਤੋਂ
"ਅੱਖਾਂ ਬੰਦ ਕਰ ਦੇਣੀ ਕਿਵੇਂ?" ਕੋਈ deal ਸਿਖੇ ਮੇਰੇ ਤੋਂ
ਪਿਆਰ ਨਾਲ ਤੋੜਨਾ ਕੋਈ ਦਿਲ ਸਿਖੇ ਤੇਰੇ ਤੋਂ
Happy Raikoti ਤਾਂ ਨਹੀਂ ਛੱਡਦੀ
ਓਏ, Raikoti ਤਾਂ ਨਹੀਂ ਛੱਡਦੀ
ਮੇਰਾ ਤੇਰੇ ਬਿਨਾ ਸਰਦਾ ਹੀ ਨਹੀਂ
ਓਏ, ਤਾਂ ਹੀ ਤੇਰਾ ਦਿਲ ਲਗਦੈ
ਹਾਂ, ਤਾਂ ਹੀ ਮੇਰਾ ਲਗਦਾ ਹੀ ਨਹੀਂ
ਓਏ, ਤਾਂ ਹੀ ਤੇਰਾ ਦਿਲ ਲਗਦੈ
ਤਾਂ ਹੀ ਮੇਰਾ ਲਗਦਾ ਹੀ ਨਹੀਂ
ਤੈਨੂੰ ਪਤਾ ਐ ਮੈਂ ਪਿਆਰ ਕਰਦੀ
ਹ੍ਮ ਹ੍ਮ ਹ੍ਮ ਹ੍ਮ ਹ੍ਮ
ਤੈਨੂੰ ਪਤਾ ਐ ਮੈਂ ਪਿਆਰ ਕਰਦੀ
Đăng nhập hoặc đăng ký để bình luận

ĐỌC TIẾP