Silent Love 2

ਨਾ ਲਰਦੀ ਆਂ ਬੇਪਰਵਾਹ ਦੇ ਨਾਲ
ਅੱਖੀਆਂ ਵਿਚ ਕਜਲਾ ਨਾ ਪੌਂਦੀ
ਨਾ ਲਗਦੀ ਜੱਗ ਮੁਹੱਬਤਾਂ ਦੀ
ਦਿਲ ਨਾ ਲੌਂਦੀ ਨਾ ਪਛਤਾਉਂਦੀ

ਮੇਰਾ ਰੂਪ ਚਨਾ ਦੀਆਂ ਲਹਿਰਾਂ
ਰੂਪ ਚਨਾ ਦੀਆਂ ਲਹਿਰਾਂ
ਵੇ ਕਯੋਂ ਵਿਚ ਤਰਿਆਂ ਨਈ ਜਾਂਦਾ?

ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ ਵੇ
ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ

ਜਦੋਂ ਨਵਿਆਂ ਲੱਗਿਆਂ ਸੀ
ਵੇ ਔਦੋਂ ਮੋਹ ਬਾਲਾ ਸੀ ਕਰਦਾ
ਗਲ ਗਲ ਤੇ ਕਿਹੰਦਾ ਸੀ
ਨੀ ਮੇਰਾ ਤੇਰੇ ਬਿਨ ਨੀ ਸਰਦਾ
ਗਲ ਗਲ ਤੇ ਕਿਹੰਦਾ ਸੀ,
ਨੀ ਮੇਰਾ ਤੇਰੇ ਬਿਨ ਨੀ ਸਰਦਾ
ਹੁਣ ਕਿਯੂ ਤੈਥੋਂ ਪ੍ਯਾਰ ਹੁੰਗਾਰਾ
ਭਰਿਆ ਨੀ ਜਾਂਦਾ

ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ ਵੇ
ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ

ਮੈਨੂ ਤੇਰੀ ਸੌਂ ਸੱਜਣਾ
ਗਈ ਓ ਨਾਗਿਨ ਵਾਂਗੂ ਡਸਦੀ
ਮੈਨੂ ਦੱਸਦੇ ਕਿਹੜੀ ਸੀ?
ਜੋ ਤੇਰੇ ਨਾਲ ਸੀ ਖਿਡ-ਖਿਡ ਹਸਦੀ
ਮੈਨੂੰ ਦੱਸਦੇ ਕਿਹੜੀ ਸੀ?
ਜੋ ਤੇਰੇ ਨਾਲ ਸੀ ਖਿਡ-ਖਿਡ ਹਸਦੀ
ਰਿਹਾ ਹਾਲ ਕੋਈ ਨਾ ਮੇਰਾ ਵੇ
ਬੱਸ ਇਕ ਮਰਿਆ ਨੀ ਜਾਂਦਾ

ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ ਵੇ
ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ

ਮੇਰੇ ਦਿਲ ਦੀ ਧੜਕਣ ਦਾ
Preet ਵੇ ਇਹੀਓ ਤੈਨੂੰ ਕਹਿਣਾ
ਪਿੰਡ ਸ਼ੇਰਪੁਰ ਦੂਣੇ Hundal ਵੇ
ਤੇਰੀ ਹੋਕੇ ਰਹਿਣਾ
ਪਿੰਡ ਸ਼ੇਰਪੁਰ ਦੂਣੇ Hundal ਵੇ
ਤੇਰੀ ਹੋਕੇ ਰਹਿਣਾ
ਹੁਣ ਪ੍ਯਾਰ ਤੇਰੇ ਨੂੰ ਜੀਤ ਕੇ ਵੇ ਇਕ ਦਮ
ਹਰਿਆ ਨੀ ਜਾਂਦਾ

ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ ਵੇ
ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ
ਤੂੰ ਗੈਰਾਂ ਨਾਲ ਹਸਦਾ ਵੇਖ ਕੇ
ਜਰਿਆ ਨੀ ਜਾਂਦਾ
Log in or signup to leave a comment

NEXT ARTICLE