Sharbati Akhiyan

ਜੇਠ ਦਾ ਮਹੀਨਾ ਚੋਵੇਂ ਮੁਖ ਤੋਂ ਪਸੀਨਾ
ਜੇਠ ਦਾ ਮਹੀਨਾ ਚੋਵੇਂ ਮੁਖ ਤੋਂ ਪਸੀਨਾ
ਓ ਦੋਵੇ ਹੱਥਾਂ ਨਾਲ ਚੱਲ ਦੀ ਏ ਪੱਖੀਆਂ
ਹੱਥਾਂ ਨਾਲ ਚੱਲ ਦੀ ਏ ਪੱਖੀਆਂ

ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ
ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ

ਮਾਰ ਮਾਰ ਤਾਲੀਆਂ ਤੂੰ ਗਿੱਦੇ ਵਿਚ ਨੱਚ ਦੀ
ਸਾਰੀਆਂ ਸੁਨੱਖੀਆਂ ਚੋ ਤੂੰ ਹੀ ਬਸ ਜਚ ਦੀ
ਨੱਚ ਦੀ ਦਾ ਰੰਗ ਤੇਰਾ ਲਾਲ ਸੂਹਾ ਹੋ ਗਿਆ
ਮੁਖੜੇ ਦੀ ਲਾਲੀ ਜਾਵੇ ਲਾਟ ਵਾਂਗੂ ਮਚ ਦੀ
ਸਾਂਭ ਦੌਲਤਾਂ ਨੇ ਰੂਪ ਦੀਆਂ ਰੱਖੀਆਂ
ਦੌਲਤਾਂ ਨੇ ਰੂਪ ਦੀਆਂ ਰੱਖੀਆਂ

ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ
ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ

ਸਿਰ ਉੱਤੇ ਸਜੇ ਤੇਰੇ ਚੁੰਨੀ ਸੂਹੇ ਰੰਗ ਦੀ
ਹਰ ਪਾਸੇ ਚਰਚਾ ਏ ਬਿੱਲੋ ਤੇਰੀ ਸੰਗ ਦੀ
ਮੁੰਡਿਆਂ ਦੀ ਟਾਣੀ ਤੈਨੂੰ ਵੇਖਣ ਲੀ ਖੜ ਦੀ
ਸੁਣਨ ਛਣਕਾਰ ਤੇਰੀ ਵੀਣੀ ਪਈ ਵਾਂਗਦੀ
ਕਰੇ ਸੂਰਜ ਵੀ ਕਿਰਨਾ ਨੂੰ ਤਿੱਖੀਆਂ
ਸੂਰਜ ਵੀ ਕਿਰਨਾ ਨੂ ਤਿੱਖੀਆਂ

ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ
ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ

Babbal ਨੇ ਸਚੀ ਤੈਨੂੰ ਆਪਣਾ ਬਣਾਉਣਾ ਨੀ
ਪਿਆਰ ਵਾਲੀ ਤੰਦ ਵਿੱਚ ਦਿਲ ਨੂੰ ਪਰੋਣਾ ਨੀ
ਮੂਰਤ ਬਣਾ ਕੇ ਤੇਰੀ ਦਿਲ ਵਿਚ ਰੱਖ ਲੀ
ਰਾਣੀਆਂ ਦੇ ਵਾਂਗੂ ਬਾਕੀ ਏ ਸਜਾਉਣਾ ਨੀ
ਗੱਲਾਂ ਕਰਦਾ ਏ ਰਾਏ ਪੂਰੀ ਸੱਚੀਆਂ
ਕਰਦਾ ਏ ਰਾਏ ਪੂਰੀ ਸੱਚੀਆਂ

ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ
ਚੁੰਨੀ ਚ ਲੁਕੋ ਕੇ ਰਖ ਦੀ
ਗੋਰਾ ਮੁਖੜਾ ਸ਼ਰਬਤੀ ਅੱਖੀਆਂ
Đăng nhập hoặc đăng ký để bình luận

ĐỌC TIẾP