Pasand

ਓ ਚੱਕ ਕੇ DJ Dips

ਤੂੰ ਆਖੀ ਜਾਨੇ ਏ ਤੈਨੂੰ ਵੇ ਮੈਂ ਜੱਚਦੀ ਨਹੀ
ਓਏ ਕੁੜੀਆਂ ‘ਚ ਕੱਲੀ ਸੋਹਣੀ ਲੱਗਦੀ ਨਹੀ
ਤੂੰ ਆਖੀ ਜਾਨੇ ਏ ਤੈਨੂੰ ਵੇ ਮੈਂ ਜੱਚਦੀ ਨਹੀ
ਓਏ ਕੁੜੀਆਂ ‘ਚ ਕੱਲੀ ਸੋਹਣੀ ਲੱਗਦੀ ਨਹੀ
ਮੁੰਡਾ ਭੁਆ ਦੀ ਨਨਾਣ ਦਾ ਜਵਾਨ ਹੋਈ ਜਾਵੇ
ਫੋਨ ਕਰਦੀ ਏ ਨਿੱਤ ਤਿੰਨ ਦਿਨ ਚਾਰ ਵੇ
ਤੇਰੀ ਸੋਹਣਿਆਂ ਵੇ ਤੇਰੀ ਸੋਹਣਿਆਂ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ

ਚਿੱਤ ਬੜਾ ਕਰੇ ਪਾਵਾਂ ਅੱਖਾਂ ਵਿੱਚ ਸੂਰਮਾ
ਤੇ ਨੀਲੀ ਨੀਲੀ ਅੱਖ ਮਟਕੌਣ ਨੂੰ
ਸੋਚਦੀ ਸੀ ਕਲ ਪੈਰ ਪੱਟਾਂ ਸ਼ਹਿਰ ਵੱਲ
ਜਾ ਕੇ ਸੂਟ ਉਥੇ ਨਵੇ ਜੇ ਸਾਵੋਣ ਨੂੰ
ਦਿਲ ਪਹਿਲੇ ਏਈ ਬੜਾ ਡਰਦੇ ਤੇਰਾ ਫਿਕਰ ਜੇਹਾ ਕਰੇ
ਤੂੰ ਵੀ ਕਰਦਾ ਨੀ ਉਤੋਂ ਇਤਬਾਰ ਵੇ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ

ਵੇ ਤੂੰ ਸਮਝ ਨਾ ਚੰਨਾ ਤੈਨੂੰ ਦਸ ਕੀ ਮੈਂ ਦੱਸਾਂ
ਪੈਂਦੇ ਕਿੰਨੇ ਨੇ ਸਿਆਪੇ ਮੇਰੀ ਜਾਣ ਨੂੰ
ਤੇਰੇ ਪਿੱਛੇ ਛੱਡਿਆ ਮੈਂ ਪੱਕੀਆਂ ਸਹੇਲੀਆਂ
ਜੋ ਕਹਿੰਦਿਆਂ ਸੀ tour ਉੱਤੇ ਜਾਣ ਨੂੰ
ਗੱਲ ਝੂਠ ਕਹਿਣੀ ਪਈ ਵੇ ਮੈਂ tour ਤੇ ਨੀ ਗਈ
ਤੈਨੂੰ ਮੇਰਾ ਨੀ ਪਸੰਦ ਜਾਣਾ ਬਾਹਰ ਵੇ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ

ਕਿਹੜਾ ਮੰਗਣੀ ਕਰਾ ਲੇ ਵੇ ਤੂੰ ਆਪਣੀ ਬਣਾ ਲੇ
ਜੱਟਾ ਮਾਤ ਵੇਖੀ ਪੌਂਦੀ ਜੱਟੀ ਹੀਰ ਨੂੰ
ਹੈਪੀ ਰਾਏਕੋਟੀ ਮੇਰੇ ਨਾਮ ਤੂੰ ਲਿਖਾ ਦੇ
ਆਪਣੇ ਪਿਆਰਾ ਦੀ ਲਕੀਰ ਨੂੰ
ਜਿਵੇਂ ਤੇਰੀ ਮੇਰੀ ਜੋੜੀ ਨਈਓਂ ਦੁਨਿਯਾ ਤੇ ਹੋਣੀ
ਲੋਕੀ ਮੰਨਣਗੇ ਆਪਣਾ ਪਿਆਰ ਵੇ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ
ਤੇਰੀ ਸੋਹਣਿਆਂ ਪਸੰਦ ਨਾ ਪਸੰਦ ਆਜੇ ਹੋਰ ਨੂੰ
ਮੈਂ ਤਾਂ ਹੀ ਨਈਓਂ ਕਰਦੀ ਸ਼ਿੰਗਾਰ ਵੇ
Đăng nhập hoặc đăng ký để bình luận

ĐỌC TIẾP