Nakhre

ਦੇਖੀ ਮਰ ਨਾ ਜਾਈ ਤੂੰ ਸੰਗ ਨਾਲ, ਮੁੰਡਿਆ
ਗੱਲ ਕਰਨੀ ਪੈਂਦੀ ਐ ਢੰਗ ਨਾਲ, ਮੁੰਡਿਆ
ਦੇਖੀ ਮਰ ਨਾ ਜਾਈ ਤੂੰ ਸੰਗ ਨਾਲ, ਮੁੰਡਿਆ
ਗੱਲ ਕਰਨੀ ਪੈਂਦੀ ਐ ਢੰਗ ਨਾਲ, ਮੁੰਡਿਆ
ਜੇ ਮੈਨੂੰ ਕਰਦਾ ਪਸੰਦ, ਕਿਓਂ ਨਹੀਂ ਬੋਲਦਾ
ਕਰਦਾ ਪਸੰਦ, ਕਿਓਂ ਨਹੀਂ ਬੋਲਦਾ
ਰੋਜ ਲੰਘ ਜਾਨੈ ਦੇਖ ਮੇਰਾ ਮੂੰਹ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ

Desi Routz

ਉਂਜ ਮਿਤਰਾਂ ਨਾ' ਰਹਿਨਾ ਵੇ ਤੂੰ ਟੌਰ ਕੱਢ ਕੇ
ਹੋਰ ਪਾਸੇ ਤੁਰ ਜਾਨੈ ਮੇਰਾ ਰਾਹ ਛੱਡ ਕੇ
ਰੱਖ ਜਿਗਰਾ ਜੇ ਜੱਟੀ ਨੂੰ ਪਿਆਰ ਕਰਦਾ
ਮੈਨੂੰ ਪਤਾ ਮੇਰੇ ਉਤੇ ਕਦੋਂ ਦਾ ਤੂੰ ਮਰਦਾ
ਪਹਿਲੈ ਗੱਭਰੂ ਤਾ ਬਣ ਜਿਉਣ ਜੋਗਿਆ
ਗੱਭਰੂ ਤਾ ਬਣ ਜਿਉਣ ਜੋਗਿਆ
ਮੈਨੂੰ ਬੇਬੇ ਦੀ ਬਨਾਉਣਾ ਜੇ ਤੂੰ ਨੂੰਹ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ

ਮੌਕਾ ਜ਼ਿੰਦਗੀ 'ਚ ਕਦੇ ਵਾਰ-ਵਾਰ ਨਾ ਮਿਲੇ
Time ਲੰਘ ਜਾਂਦਾ, ਫ਼ਿਰ ਬੰਦਾ ਕਰਦਾ ਗਿਲੇ
ਮੁੰਡਾ settle Canada 'ਚ ਟਰਾਲਾ ਆਪਣਾ
ਤੇਰੇ ਪੱਲੇ ਹੀ ਨਾ ਰਹਿ ਜਾਵੇ ਰਾਹ ਨਾਪਣਾ
ਜੇ ɾing ceremony ਹੋ ਗਈ ਕਿਸੇ ਹੋਰ ਨਾ'
Engagement ਹੋ ਗਈ ਕਿਸੇ ਹੋਰ ਨਾ'
ਫਿਰ ਸਾਰਦਾ ਫਿਰੇਂਗਾ ਲੂੰ-ਲੂੰ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ

ਮੇਰਾ number erase ਕਰੇ dial ਕਰਕੇ
ਮੇਰੇ ਨਾਮ ਨਾਲ ਭਰ ਦਿੰਨਾ ਸਾਰੇ ਵਰਕੇ
ਦੇਖ ਹੋਰਾਂ ਨੂੰ, ਬਣਾ ਕੇ ਬੈਠੇ ਕਿਵੇਂ ਜੋੜੀਆਂ
ਸੁਣ ਝੱਲਿਆ, ਵੇ ਤੈਨੂੰ ਅਕਲਾਂ ਨੇ ਥੋੜ੍ਹੀਆਂ
Kailey, ਯਾਰ ਤੇਰੇ ਦੇਣ ਤੈਨੂੰ ਹੌਸਲਾ
ਯਾਰ ਤੇਰੇ ਦੇਣ ਤੈਨੂੰ ਹੌਸਲਾ
ਤੇਰੇ ਕੰਨ 'ਤੇ ਸਰਕਦੀ ਨਾ ਜੂੰ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
ਮੈਂ ਕੁੜੀ ਹੋਕੇ ਐਨੇ ਨਖਰੇ ਨਹੀਂ ਕਰਦੀ
ਜਿੰਨੇ ਮੁੰਡਾ ਹੋਕੇ ਕਰਦਾ ਐ ਤੂੰ ਵੇ
Đăng nhập hoặc đăng ký để bình luận

ĐỌC TIẾP