Fattian

ਤੂੰ ਵੀ ਫੱਟੀਆਂ ਲਿਖਦੀ ਸੀ ਤੇ ਮੈਂ ਵੀ ਕਾਦਾ ਪੜ੍ਹ ਦਾ ਸੀ
ਓਡੋ ਤੁਵੀ ਉਮਰ ਦੀ ਕੱਚੀ ਸੀ ਤੇ ਮੈਨੂੰ ਵੀ ਜੋਬਣ ਚੜਦਾ ਸੀ
ਨੀ ਤੂੰ ਰੋਜ ਸ੍ਛੂਲੇ ਔਂਦੀ ਸੀ ਤੇ ਮੈ ਆਂ ਮੋੜ ਤੇ ਖੜਦਾ ਸੀ
ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ

ਛੁਟੀ ਵਾਲੇ ਦਿਨ ਸਚੀ ਜੱਦ ਦਿਲ ਤੈਨੂੰ ਦੇਖਣਾ ਚਾਹੁੰਦਾ ਸੀ
ਤਾਈਓਂ ਸ਼ਕਤੀਮਾਨ ਦੇਖਣ ਮੈ ਤੇਰੇ ਘਰ ਨੂੰ ਔਂਦਾ ਸੀ

ਤੂੰ ਕੁੜੀਆਂ ਨਾਲ ਪੀਜੋ ਖੇਡਦੀ ਸੀ ਤੇ ਮੈ ਯਾਰਾਂ ਨਾਲ ਗੌਂਦਾ ਸੀ
ਨੀ ਤੂੰ ਪੀਂਗ ਚੌਂਦੀ ਚੋਰਾ ਨਾਲ ਤੇ ਮੈ ਤਾਣਾ ਟੁੱਟਣੋ ਡਰਦਾ ਸੀ
ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ

ਨਾ ਅਰਜ਼ ਕੋਈ ਤੇਰੇ ਅੱਗੇ ਬਸ ਸੁਪਨਿਆਂ ਦੇ ਚ ਔਂਦੀ ਰਹੀ
ਯਾਦਾਂ ਦੀ ਸੁੱਲੀ ਟੰਗ ਰੱਖੀ "Jhinjer" ਤੋਂ ਗੀਤ ਲਿਖਓੌਂਦੀ ਰਹੀ

ਮੇਰਾ ਬਚਪਨ ਤੇ ਮੇਰਾ ਪਿਆਰ ਮੈਨੂੰ ਮੂਡ ਮੂਡ ਕੇ ਯਾਦ ਕਰੌਂਦੀ ਰਹੀ
ਤੇਰੀ ਉਠਦੀ ਡੋਲੀ ਵੇਖ ਰਿਹਾ ਖੜਾ ਪਾਸੇ ਹੌਖੇ ਭਰ ਰਿਹਾ ਸੀ
ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ

ਨਿੱਕੇ ਚਾਵਾ ਦੇ ਜੋ ਮਿਹਲ ਟੁੱਟੇ ਓਹ੍ਨਾ ਮਿਹਲਾ ਦੀ ਰਾਣੀ ਸੀ ਓ
ਓਹਨੂੰ ਜ਼ਿੰਦਗੀ ਵੀ ਕਿਹ ਸਕਦਾ ਹਾਂ ਸੀ ਜਾਂ ਮੇਰੀ ਮਰਜਨੀ ਓ

ਮੈਨੂੰ ਸ਼ਾਂਤ ਸਮੁੰਦਰ ਵਰਗੇ ਨੂੰ ਚੇਤੇ ਹਾਇਨ ਲਹਿਰ ਪੁਰਾਣੀ ਓ
ਮੈਂ ਹੋਰ ਕੋਈ ਰੱਬ ਵੇਖਿਆ ਨਾ ਬਸ ਓਹਨੂੰ ਹੀ ਸਜਦੇ ਕਰਦਾ ਸੀ
ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
Log in or signup to leave a comment

NEXT ARTICLE