Dodge

ਵੇ ਜੱਟਾ ਛੱਡ ਦੇ ਆਸ਼ਕੀ ਲਾਉਣੀ
ਅੱਗ ਦੀ ਨਾਲ ਤੂੰ ਫਿਰੇ ਫਸਾਉਣੀ
ਨਖਰੋ ਐਦਾਂ ਸੂਤ ਨੀ ਆਉਣੀ
ਵੇ ਕਾਹਤੋਂ ਤਣਿਆ ਫਿਰਦਾ ਐ
ਕਿਓਂ ਹਰ ਵੇਲੇ ਹਿੰਡ ਵਾਲੇ ਜਹਾਜ ਤੇ ਚੜ੍ਹਿਆ ਫਿਰਦਾ ਐਂ ਹਾਏ
ਹਾਏ ਹਰ ਵੇਲੇ ਹਿੰਡ ਵਾਲੇ ਜਹਾਜ ਤੇ ਚੜ੍ਹਿਆਂ ਫਿਰਦਾ ਐਂ

ਜੱਟ ਨੂੰ ਕਹਿੰਦੇ ਆ game changer
ਗੱਡੀ ਲੈ ਲੀ Dodge challenger
ਜੱਟ ਨੂੰ ਕਹਿੰਦੇ ਆ Game changer
ਗੱਡੀ ਲੈ ਲੀ Dodge challenger
ਭਾਵੇਂ ਹੋ ਜਾਏ scene ਕੋਈ danger
ਗੇੜੇ ਐਦਾਂ ਈ ਲੱਗਣ ਗੇ

ਜੇ ਤੂੰ ਜੱਟੀਏ ਨਾ ਕਰਤੀ ਨੀ ਜੱਟ ਨੂੰ ਤਾਨੇ ਵੱਜਣ ਗੇ ਓ
ਤੂੰ ਜੱਟੀਏ ਨਾ ਕਰਤੀ ਨੀ ਜੱਟ ਨੂੰ ਤਾਨੇ ਵੱਜਣ ਗੇ

Syco Style

ਵੇ ਅੱਖਾਂ ਨੀਲੀਆਂ ਨੇ ਮਹਿਖਾਨੇ
ਵੇ ਜੁੱਤੀ ਪੱਟਦੀ ਪੁੱਤ ਬੇਗ਼ਾਨੇ
ਹਾਏ ਅੱਖਾਂ ਨੀਲੀਆਂ ਨੇ ਮਹਿਖਾਨੇ
ਵੇ ਜੁੱਤੀ ਪੱਟਦੀ ਪੁੱਤ ਬੇਗ਼ਾਨੇ
ਮਹਿੰਗੇ ਪੈ ਨਾ ਜਾਣ ਯਾਰਾਨੇ
ਵੇ ਮੁੱਲ ਤਾਂ ਪਾਉਣੇ ਪੈਣੇ ਆਂ
ਵੇ ਹਾਲੇ 2-3 ਸਾਲ ਤਾਂ ਬੱਲਿਆ
ਟਾਇਰ ਘਸਾਉਣੇ ਪੈਣੇ ਆਂ
ਵੇ 2-3 ਸਾਲ ਤਾਂ ਬੱਲਿਆ
ਟਾਇਰ ਘਸਾਉਣੇ ਪੈਣੇ ਆਂ

ਹੋ ਦੇਖੀ ban ਮੋਹਾਲੀ ਕਰ ਦੂ
ਦੇਖੀ ban ਮੋਹਾਲੀ ਕਰ ਦੂ
Sector ਗੱਡੀਆਂ ਨਾਲ ਤੇਰਾ ਭਰ ਦੂ
ਨੀ ਮੈਂ ਜੱਟੀਏ ਕਾਂਡ ਕੋਈ ਕਰ ਦੂ
ਛੇੜ ਨਾ ਅੱਗ ਦੀਆਂ ਲਾਟਾ ਨੂੰ

ਤੂੰ ਦੇਖੀ ਚੰਡੀਗੜ੍ਹ ਦੀਆਂ ਸੜਕਾਂ ਤੇ ਜਗਰਾਤਾ ਰਾਤਾਂ ਨੂੰ
ਓ ਦੇਖੀ ਚੰਡੀਗੜ੍ਹ ਦੀਆਂ ਸੜਕਾਂ ਤੇ ਜਗਰਾਤਾ ਰਾਤਾਂ ਨੂੰ

ਵੇ ਜਾ ਹੁਣ ਬਹੁਤਾ ਟਾਇਮ ਨਾ ਪਾ ਜਾਈ
ਵੇ ਜਾ ਹੁਣ ਬਹੁਤਾ ਟਾਇਮ ਨਾ ਪਾ ਜਾਈ
ਨਾਲ ਵਿਚੋਲਾ ਲੈ ਕੇ ਆ ਜਾਈ
ਆ ਕੇ ਪੱਕੀ ਮੋਹਰ ਤੂੰ ਲਾ ਜਾਈ
ਮੈਂ ਨਾ ਗੱਲ ਕਰਦੀ ਕੱਚੀ ਆਂ
ਵੇ ਜੱਟਾ ਮੈਨੂੰ ਲਗਦਾ ਐ
ਤੇਰੀ Dodge challenger lucky ਆਂ ਵੇ
ਵੇ ਮੈਨੂੰ ਲੱਗਦਾ ਤੇਰੀ Dodge challenger lucky ਆਂ

ਹੋ ਯਾਰਾਂ ਨਾਲ ਸ਼ਰਤ ਸੀ ਮੇਰੀ ਓਹੋ
ਯਾਰਾਂ ਨਾਲ ਸ਼ਰਤ ਸੀ ਮੇਰੀ
ਨੀ ਇਕ ਭੰਨਣੀ ਸੀ ਹਿੰਡ ਤੇਰੀ
ਇਹ ਤਾਂ ਗਲਤਫ਼ੇਮੀ ਆਂ ਤੇਰੀ
ਤੂੰ ਐਵੇਂ ਕਰ ਗਈ ਮਾਣ ਕੁੜੇ

ਐਂਨੀ ਸਸਤੀ ਚੀਜ਼ ਨੀ ਭੈਣੀ ਆਲਾ ਖਾਨ ਕੁੜੇ
ਐਂਨੀ ਸਸਤੀ ਚੀਜ਼ ਨੀ ਭੈਣੀ ਆਲਾ ਖਾਨ ਕੁੜੇ
Đăng nhập hoặc đăng ký để bình luận

ĐỌC TIẾP