ਮੇਰਾ ਬਚਪਨ ਬੀਤਿਆ ਜਿਥੇ ਮਾਂ
ਮੈਂ ਤੇਰੇ ਹੱਥਾਂ ਦੀ ਮਾਨੀ ਛਾਂ
ਮੇਰਾ ਬਚਪਨ ਬੀਤਿਆ ਜਿਥੇ ਮਾਂ
ਮੈਂ ਤੇਰੇ ਹੱਥਾਂ ਦੀ ਮਾਨੀ ਛਾਂ
ਜੀ ਕਰਦਾ ਵਾਪਸ ਆ ਜਾਵਾ
ਜੀ ਕਰਦਾ ਵਾਪਸ ਆ ਜਾਵਾ
ਪਰ ਜਿਸ ਰਾਹ ਮੈਂ ਤੁਰਿਆ ਕੋਈ ਮੂਡ ਨਾ ਆਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਇਸ ਜਨਮ ਤੇਰਾ ਹੋ ਨਾ ਪਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਇਸ ਜਨਮ ਤੇਰਾ ਹੋ ਨਾ ਪਾਇਆ
ਨਿੱਕੇ ਹੁੰਦੇ ਲੁਕਣ ਮੀਚੀਆਂ
ਲੱਭ ਲੈਂਦੀ ਸੀ ਪਤਾ ਮੇਰਾ
ਅੱਜ ਪੋਲੀਸ ਪੁਛਦੀ ਏ ਬੁੱਡੀਏ
ਦਸ ਕੀਤੇ ਏ ਪੁੱਤ ਤੇਰਾ
ਜੇ ਮੁੰਡਿਆਂ ਭਜਿਆ ਨਈ ਜਾਣਾ
ਜੇ ਮੁੰਡਿਆਂ ਭਜਿਆ ਨਈ ਜਾਣਾ
ਮੇਰੇ ਕਰਕੇ ਇਹਨਾਂ ਬੜਾ ਸਤਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਐਸ ਜਨਮ ਤੇਰਾ ਹੋ ਨਾ ਪਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਐਸ ਜਨਮ ਤੇਰਾ ਹੋ ਨਾ ਪਾਇਆ
ਜਿਨਾ ਪੈਰਾਂ ਤੇ ਤੁਰਨਾ ਸਿੱਖਿਆ
ਤੁਰਦੇ ਮੌਤ ਦਿਆਂ ਰਾਹਾਂ ਤੇ
ਸ਼ੂਟਾਉਟ’ ਆਂ ਵਿਚ ਹੀ ਅੰਤ ਹੋਣੇ
ਹੁਣ ਤਾਂ ਸਾਡਿਆਂ ਸਾਹਾਂ ਦੇ
ਦੁਧ ਮਖਣਾ ਦੇ ਪਾਲੇ ਜੁੱਸੇ ਨੇ
ਦੁਧ ਮਖਣਾ ਦੇ ਪਾਲੇ ਜੁੱਸੇ ਨੇ
ਪਾਣੀ ਵਾਂਗੂ ਅੱਜ ਸੀ ਏ ਖੂਨ ਬਹਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਇਸ ਜਨਮ ਤੇਰਾ ਹੋ ਨਾ ਪਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਐਸ ਜਨਮ ਤੇਰਾ ਹੋ ਨਾ ਪਾਇਆ
ਤੂੰ ਕਿਹੰਦੀ ਸੀ first ਆਇਆ ਕਰ
ਅੱਜ top ਤੇ wanted list’ਆਂ ਚ
ਕੌਮ ਮੇਰੀ ਸਿਰ ਕਰਜ਼ਾ ਭਾਰੀ
ਸਿਰ ਹੀ ਲੱਗਣੇ ਕਿਸ਼ਤਾਂ ਚ
ਦਿਲਾਂ ਲਾਈਆਂ ਵਾਰ’ ਆਂ ਰੋਕਣ ਕੀ
ਦਿਲਾਂ ਲਾਈਆਂ ਵਾਰ’ ਆਂ ਰੋਕਣ ਕੀ
ਇਹਨਾਂ ਵਿਚੋਂ ਹੀ ਤੈਨੂੰ , ਘੁਟ ਗਲ ਨਾਲ ਲਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਇਸ ਜਨਮ ਤੇਰਾ ਹੋ ਨਾ ਪਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਐਸ ਜਨਮ ਤੇਰਾ ਹੋ ਨਾ ਪਾਇਆ
ਤੈਨੂੰ ਵੀ ਮਾਂ ਮਾਨ ਹੋਣਾਏ
ਖਾੜਕੂ ਦੀ ਮਾਂ ਅਖਵਾਵੇਂਗੀ
ਮੇਰੇ ਨਾ ਦਾ ਸਰੋਪਾ ਲੈਕੇ
ਗਲ ਆਪਣੇ ਵਿਚ ਪਾਵੇਂਗੀ
ਚਾਨਣੀ ਲਿਖਦਾ ਰਹੁ ਤੇਰੇ ਬਾਰੇ
ਚਾਨਣੀ ਲਿਖਦਾ ਰਹੁ ਤੇਰੇ ਬਾਰੇ
Hundal ਨੇ ਮਾਂ , ਅੱਜ ਤੇਰੇ ਲਈ ਗਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਇਸ ਜਨਮ ਤੇਰਾ ਹੋ ਨਾ ਪਾਇਆ
ਮੈਨੂੰ ਮਾਫ ਕਰੀ ਮਾਂ ਮੇਰੀਏ
ਐਸ ਜਨਮ ਤੇਰਾ ਹੋ ਨਾ ਪਾਇਆ
ਤੂੰ ਦੇਖੀ ਚਲ ਮਾਂ ਮੇਰੀਏ
ਤੇਰੇ ਪੁੱਤ ਨੇ ਮੌਤ ਵਿਔਉਣੀ ਆ
ਤੇਰੀ ਕੂਖੋ ਮਰਦ ਜੰਮਿਆ
ਤੇ ਮਰਦ ’ ਆਂ ਦੀ ਜਿੰਦ ਚਾਰ ਦਿਨਾ ਦੀ ਪਰੌਨੀ ਆ
ਅਸੀ ਸਾਡਾ ਦੀ ਨੀਂਦ ਸੌ’ਨ ਚੱਲੇ
ਪਰ ਸੂਤੀ ਹੋਈ ਕੌਮ ਜਗੌਣੀ ਆ
ਪਰ ਸੂਤੀ ਹੋਈ ਕੌਮ ਜਗੌਣੀ ਆ