Bebe Bapu

ਹੋ ਸਾਡਾ ਤਾ ਦਿਨ ਸ਼ੁਰੂ ਹੀ ਗੁਰੂ ਘਰ ਤੋ ਹੁੰਦਾ
ਨੀ ਘਰ ਦੇ ਦਿਲ ਨੂ ਕੋਈ ਨੀ ਸਾਡੇ ਲਾਓਂਦਾ ਕੁੰਡਾ
ਨੀ ਸਾਡਾ ਤਾ ਦਿਨ ਸ਼ੁਰੂ ਹੀ ਗੁਰੂ ਘਰ ਤੋ ਹੁੰਦਾ
ਬਈ ਘਰ ਦੇ ਦਿਲ ਨੂ ਕੋਈ ਨੀ ਸਾਡੇ ਲਾਓਂਦਾ ਕੁੰਡਾ
ਹੋ ਕਨਾ ਵਿਚ ਰਸ ਘੋਲਦੀ ਬਾਣੀ ਸ਼ਾਮ ਸਵੇਰੇ
ਸ਼ਾਮ ਸਵੇਰੇ , ਨੀ ਸ਼ਾਮ ਸਵੇਰੇ
ਨੀ ਦੱਸ ਕਿਵੇਂ ਮੈਂ ਛੱਡ ਦਾਂ ਬੇਬੇ ਬਾਪੂ ਮੇਰੇ
ਨੀ ਦੱਸ ਕਿਵੇਂ ਮੈਂ ਛੱਡ ਦਾਂ ਮਾਂ ਬਾਪ ਨੇ ਮੇਰੇ
ਹੋ ਦੱਸ ਕਿਵੇਂ ਮੈਂ ਛੱਡ ਦਾਂ ਬੇਬੇ ਬਾਪੂ ਮੇਰੇ

ਹੋ ਬੇਬੇ ਬਾਪੂ…
ਹੋ ਬੇਬੇ ਬਾਪੂ ਜਾਨ ਤੋਹ ਮੈਨੂ ਵਧ ਪਿਆਰੇ
ਨੀ ਮੋਡੇਆਂ ਉੱਤੇ ਬੈਠ ਕੇ ਜਿਹਦੇ ਲਏ ਨਜ਼ਾਰੇ
ਹੋ ਸਭਯਚਾਰ ਦੀ ਬਾਤ ਨੇ ਪੌਂਦੇ ਮੇਰੇ ਵਿਹੜੇ ਨੀ
ਮੇਰੇ ਵਿਹੜੇ , ਨੀ ਮੇਰੇ ਵਿਹੜੇ
ਨੀ ਦੱਸ ਕਿਵੇਂ ਮੈਂ ਛੱਡ ਦਾਂ ਬੇਬੇ ਬਾਪੂ ਮੇਰੇ
ਹੋ ਦੱਸ ਕਿਵੇਂ ਮੈਂ ਛੱਡ ਦਾਂ ਬੇਬੇ ਬਾਪੂ ਮੇਰੇ

ਹੋ ਸੱਥ ਵਿਚ ਜੁਡ ਕੇ ਬੇਹੰਦੀ ਏ ਬਾਬੇਯਨ ਦੀ ਢਾਣੀ
ਨੀ ਥੋਡੇ ਵਾਂਗੂ ਪਿੰਡ ਸਾਡੇ ਨਯੋ ਵਿਕਦਾ ਪਾਣੀ
ਹੋ ਫਿਰਨੀ ਪੱਕੀ ਪਿੰਡ ਦੀ ਮੇਰੇ ਚਾਰ ਚੁਫੇਰੇ
ਹੋ ਦੱਸ ਕਿਵੇਂ ਮੈਂ ਛੱਡ ਦਾਂ ਬੇਬੇ ਬਾਪੂ ਮੇਰੇ
ਨੀ ਦੱਸ ਕਿਵੇਂ ਮੈਂ ਛੱਡ ਦਾਂ ਮਾਂ ਬਾਪ ਨੇ ਮੇਰੇ
ਹੋ ਦੱਸ ਕਿਵੇਂ ਮੈਂ ਛੱਡ ਦਾਂ ਰੀਤ ਰਿਵਾਜ਼ ਨੇ ਜੇੜੇ

ਹੋ ਸਾਡੇ ਰੀਤ ਰਿਵਜ਼ ਨੇ ਕੁੜੇ ਅਜ ਵ ਸਾਂਝੇ
ਨੀ ਵਿਆਹ ਵਾਲੇ ਘਰ ਔਂਦੇ ਨੇ ਘਰ ਘਰ ਤੋਂ ਮਾਂਝੇ
ਹੋ loud speaker ਵਜਦੇ ਕੁੜੇ ਵੇਖ ਬਨੇਰੇ
ਵੇਖ ਬਨੇਰੇ , ਨੀ ਵੇਖ ਬਨੇਰੇ , ਨੀ ਵੇਖ ਬਨੇਰੇ

ਓ ਬਾਜੇ ਵਾਲਿਓ ਚੱਕ ਦੋ ਫੱਟੇ ਹੁਣ ਕੀ ਵੇਖਦੇ ਓ

ਹੋ ਟੋਡਰ ਮਾਜਰੇ ਪਿੰਡ ਨਾਲ਼ ਨੀ ਨਾਮ ਮੇਰਾ ਚਲਦਾ
ਹੋ ਦਸ ਕਿਵੇਂ ਭਰੋਸਾ ਕਰ ਲਵਾਂ ਮੈਂ ਤੇਰੀ ਗਲ ਦਾ

ਓ ਬੱਲੇ ਓ ਬਾਈ ਅਮਰਜੀਤ ਟੋਡਰ ਮਾਜਰੇ ਵਾਲਿਆਂ ਨੀ ਰੀਸਾਂ ਤੇਰੀਆਂ

ਹਾਂ ਟੋਡਰ ਮਾਜਰੇ ਪਿੰਡ ਨਾਲ਼ ਨਾਮ ਮੇਰਾ ਚਲਦਾ
ਦਸ ਕਿਵੇਂ ਭਰੋਸਾ ਕਰ ਲਵਾਂ ਮੈਂ ਤੇਰੀ ਗਲ ਦਾ
ਹਾਂ ਸੀਨਾ ਤਾਂਣ ਕੇ ਖੜਦੇ ਨੇ ਮੇਰੇ ਚਾਰ ਚੁਫੇਰੇ , ਨੀ ਚਾਰ ਚੁਫੇਰੇ
ਹੋ ਦੱਸ ਕਿਵੇਂ ਮੈਂ ਛੱਡ ਦਾਂ ਜਿਗਰੀ ਯਾਰ ਨੇ ਮੇਰੇ
ਹੋ ਦੱਸ ਕਿਵੇਂ ਮੈਂ ਛੱਡ ਦਾਂ ਬੇਬੇ ਬਾਪੂ ਮੇਰੇ
ਹੋ ਦੱਸ ਕਿਵੇਂ ਮੈਂ ਛੱਡ ਦਾਂ ਜਿਗਰੀ ਯਾਰ ਨੇ ਮੇਰੇ
Đăng nhập hoặc đăng ký để bình luận

ĐỌC TIẾP