Att Oye Jatta

ਗੱਲਾਂ ਕੁਝ ਕਰਨੇ ਨੂੰ ਦਿਲ ਕਰਦਾ ਐ
ਸੁਣ ਸਕਦਾ ਤਾਂ ਸੁਣ ਅੱਜ ਸੱਚ ਮੇਰੇ ਤੋਂ
ਗੁੰਡੇ ਬਦਮਾਸ਼ਾਂ ਦੇ ਨਾ ਕੋਲੋਂ ਲਗਦਾ
ਜਿੰਨਾ ਮੈਨੂੰ ਲਗਦਾ ਐ ਡਰ ਤੇਰੇ ਤੋਂ
ਫਿਕਰ ਤੇਰੀ ਨੇ ਜੱਟੀ ਖਾਲੀ ਚੋਬਰਾਂ
ਪਈ ਜਾਵੇਂ ਫਿੱਕੀ ਤਾਈਓਂ ਲਾਲੀ ਚੇਹਰੇ ਤੋਂ
ਤੇਰੀਆਂ ਹੀ ਗੱਲਾਂ ਤੇਰੇ ਰੌਲੇ ਸੁਣ ਦੇ
ਜਿਧਰ ਵੀਂ ਜਾਵਾਂ ਚਾਰ ਚੁਫੇਰੇ ਤੋਂ
ਹਰ ਪੰਗੇ ਵਿਚ ਹੁੰਦੀ ਤੇਰੀ ਲੱਤ ਆ ਜੱਟਾ

ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ
ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ
ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ

ਆ ਜਿੱਥੇ ਬੁੱਲ ਜੇ ਹਨੇਰੀਆਂ ਦੇ ਉੱਡੇ ਫਿਰਦੇ
ਜੱਟ ਓਥੋਂ ਬਣ ਕੇ ਤੂਫ਼ਾਨ ਨਿਕਲੂ
ਹਾਲ਼ੇ ਸ਼ੁਰੂਆਤ ਕੀਤੀ ਵੇਖੀ ਚੱਲ ਮਿੱਠੀਏ
ਮੁੰਡਾ ਕੰਮ ਕੋਈ ਕਰਕੇ ਮਹਾਨ ਨਿਕਲੂ
ਕਿਸੇ ਦੀ ਕੀ ਸੁਣਾ ਆਪਣੀ ਨਾ ਸੁਣਾ ਮੈਂ
ਮੰਨੂ ਓ ਹੀ ਜਿਹੜਾ ਰੂਹ ਚੋਂ ਫ਼ਰਮਾਨ ਨਿਕਲੂ
ਜਿੰਨਾ ਚਿਰ ਸਾਹ ਜੱਟ ਤੱਤਾ ਚੱਲੂਗਾ
ਠੰਡਾ ਪਊ ਜਦੋਂ ਮੇਰੀ ਜਾਨ ਨਿਕਲੂ
ਕਿਵੇਂ ਲੰਘ ਜੂਗਾ ਮਾਰਕੇ ਕੋਈ ਪੱਟ ਬੱਲੀਏ
ਨਾਲ ਲੈਕੇ ਜੰਮਦੇ ਆ ਜੱਟ ਬੱਲੀਏ
ਆ ਜਿੰਨੂ ਲੋਕੀ ਆਖਦੇ ਨੇ ਅੱਤ ਬੱਲੀਏ
ਰੱਖੂ ਚੁੱਗ ਕੇ ਖ਼ਜ਼ਾਲੇ ਆਲਾ ਜੱਟ ਬੱਲੀਏ

ਇਕ ਹੌਂਸਲੇ ਨੂੰ ਛੱਡ ਐਸੀ ਚੀਜ਼ ਕੋਈ ਨਾ
ਜਿਹੜੀ ਤੇਰੀ ਝੋਲੀ ਚ ਨਾ ਪਾਈ ਰੱਬ ਨੇ
ਪੰਜ ਤੱਤਵਾਂ ਨਾਲ ਇਹ ਸ਼ਰੀਰ ਬਣਦਾ
ਕਿਓਂ ਤੇਰੇ ਵਿਚ ਜ਼ਿਆਦਾ ਮਾਤਰਾ ਵਖਾਈ ਅੱਗ ਨੇ
ਗੱਲ ਮਾੜੀ ਮੋਟੀ ਲੋਕੀ Ignore ਕਰਦੇ
ਤੇਰੇ ਕਿਉਂ ਤਰੀਕੇ ਸਭ ਤੋਂ ਅਲੱਗ ਨੇ
ਤੈਨੂੰ ਰੋਕਦਾ ਨਾ ਕੋਈ ਦਿੰਦੇ ਹੱਲਾ ਸ਼ੇਰੀਆਂ
ਤੇਰੇ ਵਰਗੇ ਹੀ ਸਭ ਯਾਰ ਤੇਰੇ ਨੇ
ਗੱਲ ਗੱਲ ਤੇ ਚਲਾਉਂਦੇ ਗੋਲੀ ਝੱਟ ਓਏ ਜੱਟਾ

ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ
ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ
ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ

ਉੱਠੀਦਾ ਐ ਓਹਦਾ ਸ਼ੁਕਰਾਨਾ ਕਰਕੇ
ਕਰ ਅਰਦਾਸ ਸਦਾ ਸੌਵਾਂ ਮਿੱਠੀਏ
ਖ਼ਬਰੇ ਇਹ ਹੋਵੇ ਮੇਰੀ ਰਾਤ ਆਖਰੀ
ਕੱਲ ਨੂੰ ਮੈਂ ਹੋਵਾਂ ਯਾ ਨਾ ਹੋਵਾਂ ਮਿੱਠੀਏ
ਜਿੰਨਾ ਚਿਰ ਭਾਰ ਲੱਤਾਂ ਨੇ ਐ ਝੱਲਿਆ
ਦੱਸ ਫਿਰ ਕਾਹਤੋਂ ਮੈਂ ਖਲੋਵਾ ਮਿੱਠੀਏ
ਇੱਟ ਦਾ ਜਵਾਬ L G ਨਾ ਦਈ ਦਾ
ਨੀ ਮੈਂ ਰੂਹਾਂ ਨੂੰ ਸ਼ਰੀਰਾਂ ਕੋਲੋਂ ਖੋਵਾਂ ਮਿੱਠੀਏ
ਖੁਸ਼ੀ ਨਾਲ ਚੱਬੀ ਦਾ ਆ ਅੱਕ ਬੱਲੀਏ
ਨਾਲ ਲੈਕੇ ਜੰਮਦੇ ਆ ਜੱਟ ਬੱਲੀਏ
ਆ ਜਿੰਨੂ ਲੋਕੀ ਆਖਦੇ ਨੇ ਅੱਤ ਬੱਲੀਏ
ਰੱਖੂ ਚੁੱਗ ਕੇ ਖ਼ਜ਼ਾਲੇ ਆਲਾ ਜੱਟ ਬੱਲੀਏ

ਤੇਰੇ ਵੈਰੀ ਤੇਰੇ ਅਗੇ ਅਗੇ ਭਜੇ ਫੇਰਦੇ
ਪਿੱਛੇ ਤੇਰੇ ਭੱਜ ਦੀ ਪੁਲਿਸ ਚੋਬਰਾਂ
ਜਿਡਾ ਕਲਮ ਤੇ gun ਨੂੰ ਤੂੰ use ਕਰਦਾ
ਸੋਹ ਤੇਰੀ ਓਹਦੀ ਹੈ ਨੀ ਰੀਸ ਚੋਬਰਾਂ
ਪੋਂਡਾ ਹੋਵੇ ਜੇ ਯਾਰਾਨਾ ਫੇਰ ਤੂੰ ਸਿੱਰ ਮੰਗਦਾ
ਵੈਰ ਪੋਣ ਦੀ ਨਾ ਲੈਣਾ ਕੋਈ ਫੀਸ ਚੋਬਰਾਂ
ਜੁਰਤ ਦੇ ਕੋੜੇ ਤੇ ਸਵਾਰ ਤੋਂ ਰਹਿਣਾ ਆ
ਜਿੰਦੇ ਮੂੰਹ ਚ ਨੀ ਦਿੰਦਾ ਲਿਸ਼ ਚੋਬਰਾਂ
ਜ਼ੋਰ ਬੋਲੇ ਮੂਹੋ ਬੋਲੇ ਘਟ ਵੇ ਜੱਟਾ

ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ
ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ
ਇੰਨੀ ਵੀਂ ਨੀ ਚੰਗੀ ਹੁੰਦੀ ਅੱਤ ਓਏ ਜੱਟਾ

ਹਾਰ ਕੇ ਨੀ ਵਾਪਸ ਜਿਓੰਦਾ ਮੂੜਾ
ਸੋਹ ਖੁਦ ਹੀ ਘਰੋਂ ਖਾ ਕੇ ਤੁਰਾ ਮੈਂ
ਆਉਣ ਵਾਲੇ time ਦੀ ਗਰੰਨਟੀ ਕੋਈ ਨਾ
ਤਾਹੀਓਂ ਜਿੰਦਗੀ ਨਾ ਸਾਬ ਮੁਕਾ ਕੇ ਤੁਰ ਮੈਂ
ਜਿਵੇ ਪੁੱਤ ਏਥੇ ਜੱਟਾ ਮਾਵਾਂ ਪਰੇ ਤੋਂ ਪਰੇ
ਗੱਲ ਖੁਦ ਨੂੰ ਸਮਝ ਕੇ ਤੁਰ ਮੈਂ
ਮੇਰੀ ɾide ਚ ਚਲਦੇ ਨਾ ਗੀਤ ਮਿਠੀਏ
ਕਲਵੰਤ ਸਿੰਘ ਦੀਆ ਵਾਰਾ ਲਾਕੇ ਤੁਰ ਮੈਂ
ਜੱਟ ਜਾਂਦਾ ਤਲਵਾਰ ਤੇ ਫੇਰ ਨਚ ਬਾਲੀਏ
ਆ ਜਿੰਨੂ ਲੋਕੀ ਆਖਦੇ ਨੇ ਅੱਤ ਬੱਲੀਏ
ਨਾਲ ਲੈਕੇ ਜੰਮਦੇ ਆ ਜੱਟ ਬੱਲੀਏ
ਆ ਜਿੰਨੂ ਲੋਕੀ ਆਖਦੇ ਨੇ ਅੱਤ ਬੱਲੀਏ
ਰੱਖੂ ਚੁੱਗ ਕੇ ਖ਼ਜ਼ਾਲੇ ਆਲਾ ਜੱਟ ਬੱਲੀਏ
Đăng nhập hoặc đăng ký để bình luận

ĐỌC TIẾP